ਅੰਮ੍ਰਿਤਸਰ ਤੋਂ ਵਿਧਾਇਕ ਤੇ ਸਾਬਕਾ ਪੁਲਿਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੀ ਹੀ ਸਰਕਾਰ ਤੇ ਪਾਰਟੀ ਦੀ ਕਾਰਗਜ਼ਾਰੀ ਨੂੰ ਲੈ ਕੇ ਲੀਡਰਸ਼ਿਪ 'ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਸੋਸ਼ਲ ਮੀਡੀਆ 'ਤੇ ਇਕ ਪੋਸਟ ਪਾ ਕੇ ਸ਼ਾਇਰਾਨਾ ਅੰਦਾਜ਼ ਵਿਚ ਪਾਰਟੀ ਨੂੰ ਕਿਹਾ ਹੈ ਕਿ ਇਹ ਕੀ ਹੋ ਰਿਹਾ ਹੈ। ਕਿਤੇ ਨਾ ਕਿਤੇ ਤਾਂ ਚੂਕ ਹੋਈ ਹੈ। ਆਪਣਿਆਂ ਨੂੰ ਛੱਡ ਕੇ ਬੇਗਾਨਿਆਂ ਨੂੰ ਗਲ ਲਾਉਣਾ ਕੀ ਸਹੀ ਰਾਜਨੀਤੀ ਹੈ ?ਆਪਣਿਆਂ ਤੋਂ ਦੂਰੀ ਤੇ ਧੋਖਾ ਅਤੇ ਬੇਗਾਨਿਆਂ ਨੂੰ ਗਲੇ ਲਗਾਉਣਾ; ਇਹ ਕਿਹੜੀ ਰਾਜਨੀਤੀ ਹੈ?ਸੰਕਟ ਦੀ ਇਸ ਘੜੀ ਵਿੱਚ ਕੋਈ ਤੁਹਾਨੂੰ ਛੱਡ ਕੇ ਪਾਰਟੀ ਬਦਲ ਰਿਹਾ ਹੈ, ਕੋਈ ਜਸ਼ਨ ਮਨਾ ਰਿਹਾ ਹੈ ਅਤੇ ਕੋਈ ਇਲਾਜ ਦੇ ਬਹਾਨੇ ਵਿਦੇਸ਼ ਚਲਾ ਗਿਆ ਹੈ।ਜ਼ਿਕਰਯੋਗ ਹੈ ਕਿ ਸਾਬਕਾ ਪੁਲਿਸ ਅਧਿਕਾਰੀ ਤੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਇਕ ਨਿਧੜਕ ਤੇ ਇਮਾਨਦਾਰ ਅਫਸਰ ਰਹੇ ਹਨ। ਆਮ ਆਦਮੀ ਪਾਰਟੀ ਲਈ ਵੀ ਪੂਰੀ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਦੇ ਰਹੇ ਹਨ। ਪਾਰਟੀ ਦੀ ਲੀਡਰਸ਼ਿਪ ਵੱਲੋਂ ਊਨ੍ਹਾਂ ਨੂੰ ਲਗਾਤਾਰ ਅਣਦੇਖਿਆ ਕੀਤਾ ਗਿਆ ਹੈ ।
Mla And Former Police Officer Kunwar Vijay Pratap Singh Raised Questions On Aap Leadership
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)