ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ਜਿਨ੍ਹਾਂ ਵਿੱਚੋ 6 ਉਮੀਦਵਾਰ ਪੰਜਾਬ ਤੋਂ ਵੀ ਨੇ | ਇਹਨਾਂ 6 ਉਮੀਦਵਾਰਾਂ ਵਿਚੋਂ ਚਾਰ ਉਮੀਦਵਾਰ ਕਾਂਗਰਸ ਪਿਛੋਕੜ ਵਾਲੇ ਹਨ ਅਤੇ ਦੋ ਉਮੀਦਵਾਰਾਂ ਨੇ ਤਾਂ 2-3 ਵਾਰ ਪਾਰਟੀਆਂ ਬਦਲੀਆਂ ਹਨ |
ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਕੱਟੜ ਕਾਂਗਰਸ ਪਰਿਵਾਰ ਤੋਂ ਸਨ | ਉਹਨਾਂ ਦੇ ਦਾਦਾ ਜੀ ਕਾਂਗਰਸ ਦੇ ਮੁੱਖ ਮੰਤਰੀ , ਤਾਇਆ ਜੀ ਮੰਤਰੀ ਅਤੇ ਚਚੇਰਾ ਭਰਾ ਕਾਂਗਰਸ ਦਾ ਮੰਤਰੀ ਰਹਿ ਚੁੱਕੇ ਹਨ | ਬਿੱਟੂ ਖੁਦ ਵੀ ਕਾਂਗਰਸ ਦੇ ਤਿੰਨ ਵਾਰ ਸਾਂਸਦ ਰਹਿ ਚੁੱਕੇ ਹਨ ਪਰ ਹੁਣ ਉਹਨਾਂ ਨੇ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ |
ਜਲੰਧਰ ਤੋਂ ਭਾਜਪਾ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੇ ਦਲ ਬਦਲਣ ਦੇ ਰਿਕਾਰਡ ਤੋੜ ਦਿੱਤੇ ਹਨ | ਉਹਨਾਂ ਨੇ ਇੱਕ ਸਾਲ ਵਿੱਚ ਦੋ ਪਾਰਟੀਆਂ ਬਦਲੀਆਂ ਅਤੇ ਹੁਣ ਭਾਜਪਾ ਵਿੱਚ ਸ਼ਾਮਲ ਹੋਏ | ਕਾਂਗਰਸ ਸਰਕਾਰ ਵੇਲੇ ਉਹ ਕਾਂਗਰਸ ਦੇ ਵਿਧਾਇਕ ਸਨ | ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਉਹ ਆਪ ਵਿੱਚ ਸ਼ਾਮਲ ਹੋਏ ਅਤੇ ਲੋਕ ਸਭਾ ਦੀ ਉੱਪ ਚੋਣ ਲੜੇ ਅਤੇ ਜਿੱਤੇ ਵੀ | ਹੁਣ ਜਦੋਂ ਚੋਣਾਂ ਆਈਆਂ ਤਾਂ ਰਿੰਕੂ ਭਾਜਪਾ ਵਿੱਚ ਸ਼ਾਮਲ ਹੋ ਗਏ |
ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਵੀ ਹਰ ਰਾਜਨੀਤਿਕ ਪਾਰਟੀ ਵਿੱਚ ਰਹਿ ਚੁੱਕੇ ਹਨ | ਹੰਸ ਰਾਜ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਸਨ ਫਿਰ ਕਾਂਗਰਸ ਵਿੱਚ ਸ਼ਾਮਲ ਹੋਏ | 2019 ਵਿੱਚ ਹੰਸ ਰਾਜ ਹੰਸ ਭਾਜਪਾ ਵਿੱਚ ਸ਼ਾਮਲ ਹੋਏ ਅਤੇ ਦਿੱਲੀ ਤੋਂ ਚੋਣ ਲੜੇ ਅਤੇ ਜਿੱਤੇ ਵੀ | ਇਸ ਵਾਰ ਹੰਸ ਰਾਜ ਹੰਸ ਦੀ ਦਿੱਲੀ ਤੋਂ ਟਿਕਟ ਕੱਟੀ ਗਈ ਅਤੇ ਚਰਚਾ ਸੀ ਕਿ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ | ਚਰਚਾ ਦੇ ਦੌਰਾਨ ਹੀ ਭਾਜਪਾ ਨੇ ਹੰਸ ਰਾਜ ਹੰਸ ਨੂੰ ਫਰੀਦਕੋਟ ਤੋਂ ਉਮੀਦਵਾਰ ਬਣਾ ਦਿੱਤਾ ਹੈ |
ਪਟਿਆਲਾ ਤੋਂ ਭਾਜਪਾ ਦੇ ਉਮੀਦਵਾਰ ਪ੍ਰਨੀਤ ਕੌਰ ਕਾਂਗਰਸ ਦੇ ਸਾਂਸਦ ਸਨ | ਉਹਨਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਮੁੱਖ ਮੰਤਰੀ ਸਨ ਪਰ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ | 2022 ਵਿੱਚ ਕੈਪਟਨ ਅਮਰਿੰਦਰ ਸਿੰਘ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਪਰ ਪ੍ਰਨੀਤ ਕੌਰ ਨੇ ਕਾਂਗਰਸ ਨਹੀਂ ਛੱਡੀ ਸੀ | ਪ੍ਰਨੀਤ ਕੌਰ ਨੂੰ ਕਾਂਗਰਸ ਨੇ ਸਸਪੈਂਡ ਕਰ ਦਿੱਤਾ ਸੀ ਅਤੇ 2024 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਉਹ ਭਾਜਪਾ ਵਿੱਚ ਸ਼ਾਮਲ ਹੋਏ ਅਤੇ ਪਾਰਟੀ ਨੇ ਉਹਨਾਂ ਨੂੰ ਪਟਿਆਲਾ ਤੋਂ ਉਮੀਦਵਾਰ ਵੀ ਬਣਾਇਆ |
Bjp has announced 6 candidates four candidates are from congress background 2 candidates have changed 3 parties
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)