BJP ਦੇ ਉਮੀਦਵਾਰ ਹੰਸ ਰਾਜ ਹੰਸ ਨੇ ਟਿੱਲਾ ਬਾਬਾ ਫਰੀਦ ਵਿਖੇ ਟੇਕਿਆ ਮੱਥਾ, ਕਿਸਾਨਾਂ ਵਲੋਂ ਜਬਰਦਸਤ ਹੋਇਆ ਵਿਰੋਧ

04/04/2024 | Public Times Bureau | panjab

ਫਰੀਦਕੋਟ ਲੋਕ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਨੇ ਵੀਰਵਾਰ ਨੂੰ ਸਥਾਨਕ ਟਿੱਲਾ ਬਾਬਾ ਫਰੀਦ ਵਿਖੇ ਮੱਥਾ ਟੇਕ ਕੇ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਵੱਲੋਂ ਸ਼ਹਿਰ ਵਿੱਚ ਰੋਡ ਸ਼ੋਅ ਕੱਢਿਆ ਜਾਵੇਗਾ। ਟਿੱਲਾ ਬਾਬਾ ਫਰੀਦ ਵਿਖੇ ਮੱਥਾ ਟੇਕਣ ਸਮੇਂ ਉਹਨਾਂ ਨੇ ਬਹੁਤ ਹੀ ਭਾਵਪੂਰਤ ਬਿਆਨ ਦਿੱਤਾ ਅਤੇ ਇਹ ਵੀ ਕਿਹਾ ਕਿ ਮੈਂ ਬਾਬਾ ਫਰੀਦ ਦੀ ਨਗਰੀ ਵਿੱਚ ਹਮੇਸ਼ਾ ਨੰਗੇ ਪੈਰੀਂ ਰਹਿਣ ਦਾ ਪ੍ਰਣ ਲੈਂਦਾ ਹਾਂ।ਦਿੱਲੀ ਤੋਂ ਚੁਣੇ ਗਏ ਮੈਂਬਰ ਪਾਰਲੀਮੈਂਟ ਅਤੇ ਲੋਕ ਸਭਾ ਹਲਕਾ ਫਰੀਦਕੋਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹੰਸਰਾਜ ਹੰਸ ਦੀ ਫਰੀਦਕੋਟ ਵਿਖੇ ਪਹਿਲੀ ਫੇਰੀ ਦੌਰਾਨ ਹੀ ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਜਬਰਦਸਤ ਵਿਰੋਧ ਹੋਇਆ।

ਕਿਸਾਨਾ ਨੇ ਭਾਜਪਾ ਦੇ ਰੋਡ ਸ਼ੋਅ ਮੌਕੇ ਗੋ-ਬੈਕ ਅਤੇ ਵਾਪਸ ਜਾਉ ਦੇ ਨਾਹਰੇ ਲਾਉਂਦਿਆਂ ਆਖਿਆ ਕਿ ਭਾਜਪਾ ਪੰਜਾਬ ਵਿਰੋਧੀ ਅਤੇ ਕਿਸਾਨ ਵਿਰੋਧੀ ਪਾਰਟੀ ਹੈ, ਇਸ ਨੇ ਕਿਸਾਨਾ ਨੂੰ ਦਿੱਲੀ ਨਹੀਂ ਜਾਣ ਦਿੱਤਾ, ਇਸ ਲਈ ਅਸੀਂ ਭਾਜਪਾ ਦੇ ਉਮੀਦਵਾਰਾਂ ਨੂੰ ਪੰਜਾਬ ਦੇ ਪਿੰਡਾਂ ਵਿੱਚ ਦਾਖਲ ਨਹੀਂ ਹੋਣ ਦੇਵਾਂਗੇ। ਇਕ ਪਾਸੇ ਭਾਜਪਾ ਦੇ ਆਗੂ ਤੇ ਵਰਕਰ ਆਪਣੀ ਪਾਰਟੀ ਦੇ ਹੱਕ ਵਿੱਚ ਨਾਹਰੇਬਾਜੀ ਕਰ ਰਹੇ ਸਨ ਤੇ ਦੂਜੇ ਪਾਸੇ ਸੜਕ ਦੇ ਦੋਨਾਂ ਪਾਸਿਆਂ ’ਤੇ ਖੜੇ ਕਿਸਾਨਾ ਵਲੋਂ ਮੋਦੀ ਸਰਕਾਰ ਅਤੇ ਭਾਜਪਾ ਵਿਰੁੱਧ ਨਾਹਰੇਬਾਜੀ ਕੀਤੀ ਜਾ ਰਹੀ ਸੀ।

ਕਿਸਾਨਾ ਨੇ ਦੋਸ਼ ਲਾਇਆ ਕਿ ਭਾਜਪਾ ਦੀਆਂ ਕਿਸਾਨ ਵਿਰੋਧੀ ਅਤੇ ਗਲਤ ਨੀਤੀਆਂ ਕਰਕੇ ਲਗਭਗ 750 ਕਿਸਾਨਾ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ, 13 ਮਹੀਨੇ ਲਗਾਤਾਰ ਕੜਾਕੇ ਦੀ ਸਰਦੀ ਅਤੇ ਗਰਮੀ ਵਾਲੀਆਂ ਰਾਤਾਂ ਸੜਕਾਂ ’ਤੇ ਬਤੀਤ ਕਰਨ ਲਈ ਮਜਬੂਰ ਹੋਣਾ ਪਿਆ, ਇਸ ਲਈ ਉਹ ਭਾਜਪਾ ਦੇ ਕਿਸੇ ਵੀ ਆਗੂ ਨੂੰ ਪ੍ਰਚਾਰ ਕਰਨ ਅਤੇ ਵੋਟਾਂ ਮੰਗਣ ਦੀ ਇਜਾਜਤ ਨਹੀਂ ਦੇਣਗੇ। ਪੁਲਿਸ ਪ੍ਰਸ਼ਾਸ਼ਨ ਵਲੋਂ ਹਰ ਤਰਾਂ ਦਾ ਟਕਰਾਅ ਟਾਲਣ ਲਈ ਸਖਤ ਪ੍ਰਬੰਧ ਕੀਤੇ ਗਏ ਸਨ ਪਰ ਫਿਰ ਵੀ ਤਣਾਅ ਦਾ ਮਾਹੌਲ ਬਣਿਆ ਰਿਹਾ।

Bjp Candidate Hans Raj Hans Bowed Down At Tilla Baba Farid Huge Protest By Farmers


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App