ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸੋਧਾ ਲਾਉਣ ਵਾਲੇ 'ਚੋਂ ਇਕ ਬੇਅੰਤ ਸਿੰਘ ਦਾ ਪੁੱਤਰ ਸਰਬਜੀਤ ਸਿੰਘ ਲੋਕ ਸਭਾ ਚੋਣ ਲੜਨਗੇ । ਉਨ੍ਹਾਂ ਵੀਰਵਾਰ ਨੂੰ ਇਹ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੀਆਂ ਲੋਕ ਸਭਾ ਚੋਣਾਂ ਪੰਜਾਬ ਦੀ ਫਰੀਦਕੋਟ ਸੀਟ ਤੋਂ ਲੜਨਗੇ।ਸਰਬਜੀਤ ਸਿੰਘ ਨੇ ਦੱਸਿਆ ਕਿ ਫਰੀਦਕੋਟ ਦੇ ਕਈ ਲੋਕਾਂ ਨੇ ਉਨ੍ਹਾਂ ਨੂੰ ਚੋਣ ਲੜਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਜ਼ਾਦ ਉਮੀਦਵਾਰ ਵਜੋਂ ਲੋਕ ਸਭਾ ਚੋਣ ਲੜਨਗੇ।
ਹਾਰਮੀਨਾਦਿਰ ਸਾਹਿਬ ਤੇ ਨਿਹੱਥੇ ਸਿੰਘਾਂ ਨੂੰ ਸ਼ਹੀਦ ਕਰਨ ਚ ਅਤੇ , ਹਰਿਮੰਦਰ ਸਾਹਿਬ ਚ ਟੈਂਕ ਅੰਦਰ ਵਾੜਨ ਚ ਅਤੇ ਗੁਰੂ ਘਰ ਨੂੰ ਤਭਾਹ ਕਰਨ ਚ ਇੰਦਰ ਗਾਂਧੀ ਨੇ ਸਾਰਾ ਭਾਣਾ ਵਰਤਾਇਆ, ਅਤੇ ਬਾਅਦ ਵਿਚ ਖੁਦ ਹਰਿਮੰਦਰ ਸਾਹਿਬ ਮੱਥਾ ਟੇਕਣ ਆਈ, ਜਿਸ ਨੂੰ ਲੈਕੇ ਪੂਰੇ ਪੰਜਾਬ ਦੇ ਲੋਕ ਵਿਚ ਗੁੱਸਾ ਦ੍ਵੇਖਨ ਨੂੰ ਮਿਲਿਆ ਤੇ ਹਰਿਮੰਦਰ ਸਾਹਿਬ ਚ ਹੋਏ ਹਮਲੇ ਨੂੰ ਦੇਖ ਕੇ ਇੰਦਰ ਗਾਂਧੀ ਨੂੰ ਸੋਧਾ ਲਾਉਣ ਦੀ ਤਿਆਰੀ ਕੀਤੀ, ਹਰਿਮੰਦਰ ਸਾਹਿਬ ਦੇ ਨਾਲ ਨਾਲ ਬਾਕੀ ਗੁਰੂਦਵਾਰਾ ਸਾਹਿਬ ਤੇ ਵੀ ਹਮਲਾ ਕੀਤਾ ਗਿਆ, ਜਿਨ੍ਹਾਂ ਦਾ ਮਕਸਦ ਸੀ ਸਿੱਖਾਂ ਨੂੰ ਮਾਰਨਾ, ਜਿਸ ਤੋਂ ਬਾਅਦ ਬੇਅੰਤ ਸਿੰਘ ਨੇ ਹਮਲੇ ਦਾ ਬਦਲਾ ਲਿੱਤਾ ਅਤੇ ਇੰਦਰਾ ਦੇ ਸੁਰੱਖਿਆ ਬਲਾਂ ਨੇ ਬੇਅੰਤ ਸਿੰਘ ਨੂੰ ਸ਼ਹੀਦ ਕੀਤਾ ।
ਸਰਬਜੀਤ ਸਿੰਘ ਨੇ 2004 ਦੀ ਲੋਕ ਸਭਾ ਚੋਣ ਬਠਿੰਡਾ ਸੀਟ ਤੋਂ ਲੜੀ ਸੀ। ਇਸ ਚੋਣ 'ਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਚੋਣਾਂ 'ਚ ਉਸ ਨੂੰ 1.13 ਲੱਖ ਵੋਟਾਂ ਮਿਲੀਆਂ ਸਨ। ਉਸਨੇ 2007 'ਚ ਬਰਨਾਲਾ ਦੀ ਭਦੌੜ ਸੀਟ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ ਵੀ ਲੜੀ ਸੀ ਪਰ ਅਸਫਲ ਰਿਹਾ।
ਸਰਬਜੀਤ ਸਿੰਘ ਨੇ 2014 ਦੀਆਂ ਲੋਕ ਸਭਾ ਚੋਣਾਂ 'ਚ ਫ਼ਤਹਿਗੜ੍ਹ ਸਾਹਿਬ ਸੀਟ ਤੋਂ ਮੁੜ ਕਿਸਮਤ ਅਜ਼ਮਾਈ ਪਰ ਫਿਰ ਹਾਰ ਗਿਆ। ਉਸ ਦੀ ਮਾਤਾ ਬਿਮਲ ਕੌਰ 1989 'ਚ ਰੋਪੜ ਸੀਟ ਤੋਂ ਸੰਸਦ ਮੈਂਬਰ ਚੁਣੀ ਗਈ ਸੀ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 1 ਜੂਨ ਨੂੰ ਵੋਟਾਂ ਪੈਣਗੀਆਂ।
ਆਮ ਆਦਮੀ ਪਾਰਟੀ ਨੇ ਜਿੱਥੇ ਫਰੀਦਕੋਟ ਲੋਕ ਸਭਾ ਸੀਟ ਤੋਂ ਅਦਾਕਾਰ ਕਰਮਜੀਤ ਅਨਮੋਲ ਨੂੰ ਉਮੀਦਵਾਰ ਬਣਾਇਆ ਹੈ, ਉੱਥੇ ਹੀ ਭਾਜਪਾ ਨੇ ਗਾਇਕ ਹੰਸ ਰਾਜ ਹੰਸ ਨੂੰ ਮੈਦਾਨ ਵਿੱਚ ਉਤਾਰਿਆ ਹੈ। ਕਾਂਗਰਸ ਤੇ ਅਕਾਲੀ ਦਲ ਨੇ ਅਜੇ ਤਕ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਹੈ।
Indira Gandhi s Reformer Beant Singh s Son Will Contest Lok Sabha Elections Announced To Fight Independently From Faridkot
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)