ਲੁਧਿਆਣਾ ਲੋਕ ਸਭਾ ਸੀਟ ਖਾਸਾ ਚਰਚਾ ਦਾ ਵਿਸ਼ਾ ਬਣੀ ਹੋਈ ਹੈ।ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਗਏ ਰਵਨੀਤ ਸਿੰਘ ਬਿੱਟੂ ਖਿਲਾਫ ਕਾਂਗਰਸ ਕਿਸੇ ਮਜਬੂਤ ਦਾਵੇਦਾਰ ਨੂੰ ਲਿਆਣ ਦੀ ਤਿਆਰੀ ਕਰ ਰਹੀ ਹੈ।ਬਿੱਟੂ ਲਗਾਤਾਰ ਜਿਸ ਤਰ੍ਹਾਂ ਆਪਣੇ ਚਹੇਤੇ ਅਤੇ ਕਾਂਗਰਸੀ ਵਰਕਰਾਂ ਨੂੰ ਭਾਜਪਾ ਵਿੱਚ ਸ਼ਾਮਿਲ ਕਰਵਾ ਰਹੇ ਹਨ, ਉਸ ਤੋਂ ਲੱਗਦਾ ਹੈ ਕਿ ਆਸ਼ੂ ਅਤੇ ਤਲਵਾਰ ਦੀਆਂ ਮੁਸੀਬਤਾਂ ਵੱਧ ਸਕਦੀਆਂ ਹਨ, ਜਿਸ ਕਾਰਨ ਹੁਣ ਕਾਂਗਰਸ ਨਵੇਂ ਚਿਹਰੇ ਉੱਤੇ ਵੀ ਵਿਚਾਰ ਕਰ ਰਹੀ ਹੈ, ਜਿਸ ਵਿੱਚ ਸਭ ਤੋਂ ਮੋਹਰੇ ਸਨੀ ਮਲਿਕ ਦਾ ਨਾਮ ਖਾਸਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਿੰਦੂ ਚਿਹਰਾ ਹੋਣ ਦੇ ਨਾਲ ਨਾਲ ਸਨੀ ਮਲਿਕ ਦੀ ਆਮ ਲੋਕਾਂ ਵਿੱਚ ਉਨਾਂ ਦੀ ਮਜ਼ਬੂਤ ਪਕੜ ਅਤੇ ਪਹਿਚਾਣ ਉਨਾਂ ਦੀ ਦਾਅਵੇਦਾਰੀ ਨੂੰ ਹੋਰ ਜਿਆਦਾ ਮਜਬੂਤ ਕਰ ਰਹੀ ਹੈ।
Discussion Of Congress Candidates For Ludhiana Lok Sabha Seat Congress Can Show Hindu Face Against Bittu
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)