ਪੰਜਾਬ ਦੇ ਸਾਬਕਾ ਵਿਧਾਇਕ ਅੰਗਦ ਸੈਣੀ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ ਅਤੇ ਇਸ ਹਾਦਸੇ ਵਿੱਚ ਅੰਗਦ ਸਿੰਘ ਗੰਭੀਰ ਜ਼ਖ਼ਮੀ ਹੋਏ ਹਨ।ਅੰਗਦ ਸੈਣੀ ਦੀ ਐੱਸ.ਯੂ.ਵੀ. ਦਾ ਇਹ ਹਾਦਸਾ ਚੰਡੀਗੜ੍ਹ-ਨਵਾਂਸ਼ਹਿਰ ਸੜਕ ’ਤੇ ਪਿੰਡ ਟੌਂਸਾ ਨੇੜੇ ਸਵੇਰੇ ਲਗਪਗ 9 ਵਜੇ ਹੋਇਆ। ਖ਼ਬਰ ਅਨੁਸਾਰ ਉਹਨਾਂ ਦੀ ਗੱਡੀ ਦੇ ਅੱਗੇ ਜਾਂਦੀ ਇੱਕ 108 ਐਂਬੂਲੈਂਸ ਨੇ ਅਚਾਨਕ ਬਰੇਕ ਲਾਈ ਤਾਂ ਉਹਨਾਂ ਦੀ ਗੱਡੀ ਬਚਾਅ ਲਈ ਮੁੜੀ ਤੇ ਡਿਵਾਈਡਰ ਵਿੱਚ ਜਾ ਲੱਗੀ।ਅੰਗਦ ਸੈਣੀ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਚੰਡੀਗੜ੍ਹ ਦੇ ਮੈਕਸ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਹ ਜ਼ੇਰ-ਏ-ਇਲਾਜ ਹਨ। ਅੰਗਦ ਸੈਣੀ ਦੀ ਸਹੀ ਹਾਲਤ ਬਾਰੇ ਅਜੇ ਕੋਈ ਪੁਖ਼ਤਾ ਜਾਣਕਾਰੀ ਨਹੀਂ ਹੈ।
ਕਾਂਗਰਸ ਦੇ ਦੋ ਵਾਰ ਦੇ ਸਾਬਕਾ ਵਿਧਾਇਥ ਪ੍ਰਕਾਸ਼ ਸਿੰਘ ਸੈਣੀ ਦੇ ਬੇਟੇ ਅੰਗਦ ਸੈਣੀ 2017 ਵਿੱਚ ਨਵਾਂਸ਼ਹਿਰ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਟਿਕਟ ’ਤੇ ਜੇਤੂ ਬਣੇ ਸਨ। ਉਹਨਾਂ ਨੇ ਆਪਣੇ ਚਾਚਾ ਚਰਨਜੀਤ ਸਿੰਘ ਚੰਨੀ ਨੂੰ ਹਰਾਇਆ ਸੀ। ਉਹ ਉਸ ਸਮੇਂ ਚੁਣੇ ਗਏ ਸਭ ਤੋਂ ਘੱਟ ਉਮਰ ਦੇ ਵਿਧਾਇਕ ਸਨ।ਬਾਅਦ ਵਿੱਚ ਉਨ੍ਹਾਂ ਦਾ ਵਿਆਹ ਉੱਤਰ ਪ੍ਰਦੇਸ਼ ਤੋਂ ਕਾਂਗਰਸ ਵਿਧਾਇਕ ਅਦਿਤੀ ਸਿੰਘ ਨਾਲ ਹੋਇਆ ਸੀ। ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ 2022 ਵਿੱਚ ਟਿਕਟ ਦੇਣੋਂ ਨਾਂਹ ਕਰ ਦਿੱਤੀ ਸੀ ਕਿਉਂਕ ਉਨ੍ਹਾਂ ਦੀ ਪਤਨੀ ਨੇ ਉੱਤਰ ਪ੍ਰਦੇਸ਼ ਵਿੱਚ ਕਾਂਗਰਸ ਨੂੰ ਛੱਡ ਦਿੱਤਾ ਸੀ ਅਤੇ ਭਾਜਪਾ ਵਿੱਚ ਸ਼ਾਮਲ ਹੋ ਗਈ ਸੀ। ਇਸ ਤੋਂ ਬਾਅਦ 2022 ਵਿੱਚ ਅੰਗਦ ਸੈਣੀ ਨੇ ਅਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਸੀ ਪਰ ਉਹ ਹਾਰ ਗਏ ਸਨ। ਇਸ ਤੋਂ ਬਾਅਦ ਮਈ 2022 ਵਿੱਚ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਅੰਗਦ ਸੈਣੀ ਨੂੂੰ ਮੁੜ ਕਾਂਗਰਸ ਵਿੱਚ ਸ਼ਾਮਲ ਕਰਵਾ ਲਿਆ ਸੀ।
Former Congress Mla Angad Singh Seriously Injured In The Accident
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)