ਜਿਨਾਂ ਨੂੰ ਲੁਧਿਆਣਾ ਸੀਟ ਲਈ ਉਮੀਦਵਾਰ ਨਹੀਂ ਲੱਭੇ ਉਹ ਕਰ ਰਹੇ ਹਨ ਪਾਰਟੀ ਦਾ ਝੂਠਾ ਪ੍ਰਚਾਰ, ਪਰ ਜਿੱਤ ਪਰਾਸ਼ਰ ਦੀ ਹੋਏਗੀ- ਮੋਹੀ
ਲੁਧਿਆਣਾ - ਲੁਧਿਆਣਾ ਲੋਕ ਸਭਾ ਸੀਟ ਦੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਅਸ਼ੋਕ ਪਰਾਸ਼ਰ ਪੱਪੀ ਉੱਤੇ ਭਰੋਸਾ ਜਤਾਇਆ ਗਿਆ ਹੈ। ਲਗਾਤਾਰ ਪੱਪੀ ਪਰਾਸ਼ਰ ਚੋਣ ਪ੍ਰਚਾਰ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ ਜਿੱਥੇ ਆਮ ਲੋਕ ਪੱਪੀ ਪਰਾਸ਼ਰ ਨਾਲ ਆਪਣਾ ਜੁੜਾਵ ਮਹਿਸੂਸ ਕਰ ਰਹੇ ਹਨ।
ਇਸ ਬਾਬਤ ਸੂਬਾ ਸਕੱਤਰ ਅਤੇ ਮਾਰਕਫੈਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਨੇ ਕਿਹਾ ਕਿ ਅਸ਼ੋਕ ਪਰਾਸ਼ਰ ਜੀ ਜਿੱਥੇ ਜਿੱਥੇ ਵੀ ਚੋਣ ਪ੍ਰਚਾਰ ਲਈ ਜਾ ਰਹੇ ਹਨ ਉਹਨਾਂ ਨੂੰ ਹਰ ਹਲਕੇ ਵਿੱਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਇਕ ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਦਰਜ ਕਰਾਂਗੇ। ਕਿਉਂਕਿ ਪੱਪੀ ਪਰਾਸ਼ਰ ਆਪ ਸੈਂਟਰ ਹਲਕੇ ਤੋਂ ਵਿਧਾਇਕ ਹਨ ਸਾਰੇ ਲੋਕਾਂ ਨਾਲ ਆਪ ਪਰਸਨਲੀ ਤੌਰ 'ਤੇ ਮਿਲਦੇ ਹਨ ਤੇ ਉਹ ਧਰਾਤਲ ਨਾਲ ਜੁੜੇ ਹੋਏ ਨੇਤਾ ਜਾਪਦੇ ਹਨ। ਇਸੇ ਕਰਕੇ ਪਾਰਟੀ ਦਾ ਹਰ ਵਲੰਟੀਅਰ ਆਪਣੀ ਜਿੰਮੇਵਾਰੀ ਸਮਝਦੇ ਹੋਏ ਅਸ਼ੋਕ ਪਰਾਸ਼ਰ ਪੱਪੀ ਨੂੰ ਜਿਤਵਾਉਣ ਲਈ ਪੱਬਾ ਭਾਰ ਹੈ। ਉੱਥੇ ਹੀ ਪਾਰਟੀ ਦੇ ਵੱਲੋਂ ਵੀ ਪੰਜਾਬ ਦੇ ਹਿੱਤ ਵਿੱਚ ਬਹੁਤ ਕੰਮ ਕੀਤੇ ਗਏ ਹਨ। ਆਮ ਆਦਮੀ ਪਾਰਟੀ ਨੇ ਚੋਣਾਂ ਵੇਲੇ ਜਿਹੜੀਆਂ ਗਰੰਟੀਆਂ ਦਿੱਤੀਆਂ ਸੀ ਉਸ ਵਿੱਚੋਂ ਪਹਿਲੀ ਗਰੰਟੀ 600 ਯੂਨਿਟ ਬਿਜਲੀ ਮੁਫਤ ਕਰਨ ਵਾਲੀ ਸਭ ਤੋਂ ਪਹਿਲਾਂ ਪੂਰੀ ਕੀਤੀ ਗਈ। ਇਸ ਦੇ ਚਲਦਿਆਂ ਹਰ ਇੱਕ ਪਰਿਵਾਰ ਇੱਕ ਮਹੀਨੇ ਦਾ 3 ਤੋਂ 5 ਹਜਾਰ ਰੁਪਏ ਤੇ ਸਲਾਨਾ 60 ਤੋਂ 70 ਹਜਾਰ ਰੁਪਏ ਬਚਾ ਰਿਹਾ ਹੈ।
ਦੂਜੇ ਪਾਸੇ ਵਿਰੋਧੀਆਂ ਨੂੰ ਪਹਿਲਾਂ ਤੇ ਉਮੀਦਵਾਰ ਹੀ ਨਹੀਂ ਲੱਭੇ, ਜਦ ਲੱਭ ਗਏ ਹਨ ਉਦੋਂ ਸਿਵਾਏ ਝੂਠੇ ਪ੍ਰਚਾਰ ਦੇ ਉਹਨਾਂ ਕੋਲ ਕੁਛ ਬਾਕੀ ਨਹੀਂ ਰਿਹਾ। ਲੋਕ ਸਭਾ ਲੁਧਿਆਣਾ ਦੀ ਸੀਟ ਆਪ ਉਮੀਦਵਾਰ ਪੱਪੀ ਪਰਾਸ਼ਰ ਦੇ ਖਾਤੇ ਵਿੱਚ ਜਾਏਗੀ| ਲੁਧਿਆਣਾ ਦੀ ਜਨਤਾ ਨੇ ਮਨ ਬਣਾ ਲਿਆ ਹੈ।
Ludhiana Lok Sabha Seat Ashok Parashar Pappi Will Win With More Than One Lakh Votes Amandeep Singh Mohi
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)