ਨਿਰਮਲ ਸਿਥਰਾਮਾਂ ਖਿਲਾਫ਼ FIR ਦਰਜ ਕਰਨ ਦਾ ਆਦੇਸ਼, ਕਾਂਗਰਸ ਨੇ ਮੰਗਿਆ ਵਿੱਤ ਮੰਤਰੀ ਦਾ ਅਸਤੀਫ਼ਾ

28/09/2024 | Public Times Bureau | National

ਬੈਂਗਲੁਰੂ ਦੀ ਅਦਾਲਤ ਨੇ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਖਿਲਾਫ FIR ਦਰਜ ਕਰਨ ਦਾ ਹੁਕਮ ਦਿੱਤਾ ਹੈ। ਇਹ ਆਦੇਸ਼ ਵਿੱਤ ਮੰਤਰੀ ਖਿਲਾਫ ਹੁਣ ਬੰਦ ਹੋ ਚੁੱਕੇ ਇਲੈਕਟੋਰਲ ਬਾਂਡਾਂ ਰਾਹੀਂ ਕਥਿਤ ਤੌਰ 'ਤੇ ਪੈਸਾ ਹੜੱਪਣ ਦੇ ਦੋਸ਼ 'ਚ ਦਿੱਤਾ ਗਿਆ ਸੀ। ਇਹ ਪਟੀਸ਼ਨ ਜਨਾਧਿਕਾਰ ਸੰਘਰਸ਼ ਪ੍ਰੀਸ਼ਦ (GSP) ਦੇ ਆਦਰਸ਼ ਅਈਅਰ ਨੇ ਦਾਇਰ ਕੀਤੀ ਹੈ। ਸੁਣਵਾਈ ਤੋਂ ਬਾਅਦ ਅਦਾਲਤ ਨੇ ਬੈਂਗਲੁਰੂ ਦੇ ਤਿਲਕ ਨਗਰ ਪੁਲਿਸ ਸਟੇਸ਼ਨ ਨੂੰ ਮੰਤਰੀ ਖਿਲਾਫ ਚੋਣ ਬਾਂਡ ਜ਼ਰੀਏ ਜਬਰਨਹ ਵਸੂਲੀ ਦੇ ਅਪਰਾਧ ਲਈ ਐਫਆਈਆਰ ਦਰਜ ਕਰਨ ਦਾ ਆਦੇਸ਼ ਦਿੱਤਾ।

ਹੁਣ ਕਾਂਗਰਸ ਨੇ ਇਸ ਮਾਮਲੇ 'ਚ ਭਾਜਪਾ 'ਤੇ ਹਮਲਾਵਰ ਰੁਖ ਅਪਣਾਇਆ ਹੈ। ਦੂਜੇ ਪਾਸੇ ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਅਸਤੀਫੇ ਦੀ ਮੰਗ ਕੀਤੀ ਹੈ। ਸਿੱਧਰਮਈਆ ਨੇ ਕਰਨਾਟਕ ਭਾਜਪਾ 'ਤੇ ਨਿਸ਼ਾਨਾ ਸਾਧਿਆ ਤੇ ਪੁੱਛਿਆ ਕਿ ਉਹ ਕਥਿਤ 'ਘਪਲੇ' ਦੇ ਸਬੰਧ 'ਚ ਸੀਤਾਰਮਨ ਦੇ ਖਿਲਾਫ ਪ੍ਰਦਰਸ਼ਨ ਕਦੋਂ ਸ਼ੁਰੂ ਕਰਨਗੇ ਅਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰਨਗੇ।



Order To Lodge Fir Against Nirmal Sitharaman Congress Demands Resignation Of Finance Minister


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App