ਨੇੜਲੇ ਪਿੰਡ ਭਾਗੋਅਰਾਈਆਂ ਦੇ ਨੌਜਵਾਨ ਦੀ ਅਮਰੀਕਾ ’ਚ ਇਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਗੁਰਮਿੰਦਰ ਸਿੰਘ (31) ਸਪੁੱਤਰ ਜਰਨੈਲ ਸਿੰਘ ਵਜੋਂ ਹੋਈ ਹੈ। ਗੁਰਵਿੰਦਰ ਸਿੰਘ ਉਰਫ ਗੁਰਵਿੰਦਰ ਚੀਮਾ ਸੁਨਹਿਰੀ ਭਵਿੱਖ ਦੀ ਭਾਲ ’ਚ ਅਤੇ ਰੁਜ਼ਗਾਰ ਲਈ 2018 ’ਚ ਵਿਦੇਸ਼ ਗਿਆ ਸੀ ਪਰ ਅਚਾਨਕ ਉਸ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਖ਼ਬਰ ਮਿਲਦਿਆਂ ਪਿੰਡ 'ਚ ਮਾਤਮ ਛਾ ਗਿਆ। ਮ੍ਰਿਤਕ ਅਜੇ ਕੁਆਰਾ ਸੀ।
ਜਾਣਕਾਰੀ ਅਨੁਸਾਰ ਗੁਰਵਿੰਦਰ ਸਿੰਘ ਅਮਰੀਕਾ ਦੇ ਰੀਡਲੇ ਸ਼ਹਿਰ ’ਚ ਸ਼ਾਮ ਸਮੇਂ ਸੈਰ ਕਰ ਰਿਹਾ ਸੀ, ਇਸ ਦੌਰਾਨ ਪਿੱਛੋਂ ਆ ਰਹੀਆਂ ਦੋ ਗੱਡੀਆਂ ਵੱਲੋਂ ਲਾਪਰਵਾਹੀ ਕਰਦਿਆਂ ਉਸ ਨੂੰ ਦਰੜ ਦਿੱਤਾ ਗਿਆ, ਜਿਸ ਕਾਰਨ ਗੁਰਮਿੰਦਰ ਗੰਭੀਰ ਜ਼ਖ਼ਮੀ ਹੋ ਗਿਆ। ਹਾਲਾਂਕਿ ਐਬੂਲੈਂਸ ਦੀ ਮਦਦ ਨਾਲ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਮੌਕੇ ਇਲਾਕੇ ਦੀਆਂ ਸ਼ਖ਼ਸੀਅਤਾਂ ਨੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
A youth from bhagoarayan village died in a road accident in america mourning prevailed in the village after hearing the news
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)