ਪੰਜਾਬ ਦੀ ਭਗਵੰਤ ਮਾਨ ਸਰਕਾਰ (Bhagwant Mann Govt) ਨੇ ਪੰਜਾਬ ਨੂੰ ਆਫ਼ਤ ਪ੍ਰਭਾਵਿਤ ਸੂਬਾ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਹੜ੍ਹ ਕਾਰਨ ਪੰਜਾਬ 'ਚ 7 ਸਤੰਬਰ ਤੱਕ ਸਾਰੇ ਵਿਦਿਅਕ ਅਦਾਰੇ ਬੰਦ ਕਰ ਦਿੱਤੇ ਗਏ ਹਨ। ਹੜ੍ਹ ਨੇ 23 ਜ਼ਿਲ੍ਹਿਆਂ ਦੇ 1400 ਪਿੰਡਾਂ ਨੂੰ ਪ੍ਰਭਾਵਿਤ ਕੀਤਾ ਹੈ। ਇਸ ਤੋਂ ਪਹਿਲਾਂ, ਹੜ੍ਹ ਪ੍ਰਭਾਵਿਤ ਲੋਕਾਂ ਲਈ ਪੰਜਾਬ ਤੋਂ ਰਾਜ ਸਭਾ ਦੇ ਸੰਸਦ ਮੈਂਬਰ ਰਾਘਵ ਚੱਡਾ ਨੇ ਐਮਪੀਐਲਏਡੀਐਸ ਫੰਡ ਤੋਂ 3.25 ਕਰੋੜ ਰੁਪਏ ਜਾਰੀ ਕੀਤੇ ਸਨ। ਹੜ੍ਹ ਕਾਰਨ 3.75 ਏਕੜ ਫਸਲ ਪਾਣੀ 'ਚ ਤਬਾਹ ਹੋ ਗਈ। ਸਾਰੇ ਜ਼ਿਲ੍ਹਾ ਆਫ਼ਤ ਮੈਨੇਜਮੈਂਟ ਅਧਿਕਾਰੀਆਂ (DDMA) ਨੂੰ ਪ੍ਰਭਾਵਿਤ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਜਲਦੀ ਅਤੇ ਯੋਗ ਉਪਾਅ ਕਰਨ
ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਸਥਿਤੀ 'ਚ ਸਰਕਾਰ ਦੀ ਕੋਸ਼ਿਸ਼ ਹੈ ਕਿ ਲੋਕਾਂ ਨੂੰ ਜਲਦ ਤੋਂ ਜਲਦ ਸਹਾਇਤਾ ਪ੍ਰਦਾਨ ਕੀਤੀ ਜਾਵੇ ਤਾਂ ਜੋ ਉਹ ਇਸ ਮੁਸ਼ਕਲ ਸਮੇਂ ਵਿਚ ਸਹਾਰਾ ਲੈ ਸਕਣ।
Punjab Declared Disaster Affected State Lakhs Of Acres Of Crops Destroyed More Than 1400 Villages Affected By Floods
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)