ਵੀਰਵਾਰ ਦੁਪਹਿਰ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਜਦ ਸੈਲੂਨ ਮਾਲਕ ਅਤੇ ਪ੍ਰੋਪਰਟੀ ਡੀਲਰ ਅਮਨਦੀਪ ਸਿੰਘ ਉਰਫ ਮਾਹੀ ਸੋਢੀ ਨੇ ਆਪਣੀ ਪਤਨੀ ਮਨਵੀਰ ਕੌਰ ਅਤੇ ਦੋ ਛੋਟੀਆਂ ਧੀਆਂ (ਉਮਰ 10 ਅਤੇ 6 ਸਾਲ) ਨੂੰ ਗੋਲੀ ਮਾਰ ਕੇ ਖੁਦ ਵੀ ਖ਼ੁਦਕੁਸ਼ੀ ਕਰ ਲਈ।
ਘਟਨਾ ਉਸ ਵੇਲੇ ਸਾਹਮਣੇ ਆਈ ਜਦ ਕਿਰਾਏਦਾਰਾਂ ਨੇ ਘਰ ‘ਚ ਕਿਸੇ ਦੀ ਹਲਚਲ ਨਾ ਹੋਣ ‘ਤੇ ਗੁਆਂਢੀਆਂ ਦੀ ਮਦਦ ਨਾਲ ਦਰਵਾਜਾ ਤੋੜ ਕੇ ਅੰਦਰ ਦਾਖਲ ਹੋਏ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਚਾਰਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ।
ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਢਲੀ ਨਜ਼ਰੇ ਬਾਅਦ ਇਹ ਘਰੇਲੂ ਖੁਦਕੁਸ਼ੀ ਦਾ ਮਾਮਲਾ ਲੱਗਦਾ ਹੈ, ਪਰ ਪੁਲਿਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ। ਮਾਹੀ ਸੋਢੀ ਸ਼ਹਿਰ ਦਾ ਜਾਣਿਆ ਪਛਾਣਿਆ ਚਿਹਰਾ ਸੀ, ਜਿਸ ਕਾਰਨ ਘਟਨਾ ਨੇ ਪੂਰੇ ਇਲਾਕੇ ਵਿੱਚ ਸੋਗ ਪੈਦਾ ਕਰ ਦਿੱਤਾ। ਖੁਦਕੁਸ਼ੀ ਦੇ ਕਾਰਨਾਂ ਨੂੰ ਸਮਝਣ ਲਈ ਪੁਲਿਸ ਪਰਿਵਾਰਕ ਪਿਛੋਕੜ ਅਤੇ ਮੋਬਾਈਲ ਡਿਟੇਲਸ ਦੀ ਤਫਸੀਲ ਨਾਲ ਜਾਂਚ ਕਰ ਰਹੀ ਹੈ।





