‘ਲੌਕ ਅੱਪ 2’ 'ਚ ਅਕਾਂਕਸ਼ਾ ਦੇ ਬਿਆਨ ਨਾਲ ਚਰਚਾ, ਪਤੀ ਗੌਰਵ ਨੂੰ ਦੱਸਿਆ ‘ਸਟ੍ਰੇਂਜਰ’

24/07/2026 | Public Times Bureau | Panjab

ਰਿਐਲਿਟੀ ਸ਼ੋਅ ‘ਲੌਕ ਅੱਪ 2’ ਦੇ ਨਵੇਂ ਐਪੀਸੋਡ ਵਿੱਚ ਅਕਾਂਕਸ਼ਾ ਚਾਮੋਲਾ ਦੇ ਇੱਕ ਬਿਆਨ ਨੇ ਦਰਸ਼ਕਾਂ ਦਾ ਧਿਆਨ ਖਿੱਚਿਆ ਹੈ। ਗੱਲਬਾਤ ਦੌਰਾਨ ਅਕਾਂਕਸ਼ਾ ਨੇ ਆਪਣੇ ਪਤੀ ਗੌਰਵ ਖੰਨਾ ਨੂੰ ‘ਸਟ੍ਰੇਂਜਰ’ ਕਹਿ ਦਿੱਤਾ, ਜਿਸ ਤੋਂ ਬਾਅਦ ਸ਼ੋਅ ਵਿੱਚ ਮੌਜੂਦ ਹੋਰ ਮੁਕਾਬਲੇਬਾਜ਼ ਵੀ ਹੈਰਾਨ ਰਹਿ ਗਏ। ਅਕਾਂਕਸ਼ਾ ਨੇ ਸ਼੍ਰੇਆ ਕਾਲਰਾ ਅਤੇ ਸ਼ਿਲਪਾ ਸ਼ਿੰਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੌਰਵ ਦੇ ਸ਼ੋਅ ਵਿੱਚ ਮਿਲਣ ਆਉਣ ਦੀ ਬਜਾਏ ਜੇਕਰ ਉਨ੍ਹਾਂ ਦੇ ਪਰਿਵਾਰ ਵਿੱਚੋਂ ਕੋਈ ਮੈਂਬਰ ਆਉਂਦਾ ਤਾਂ ਉਨ੍ਹਾਂ ਨੂੰ ਵਧੇਰੇ ਖੁਸ਼ੀ ਹੁੰਦੀ। ਉਨ੍ਹਾਂ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਮਾਂ, ਪਿਤਾ ਜਾਂ ਉਨ੍ਹਾਂ ਦਾ ਪਾਲਤੂ ਕੁੱਤਾ ਵੀ ਆਉਂਦਾ ਤਾਂ ਉਹ ਜ਼ਿਆਦਾ ਆਰਾਮਦਾਇਕ ਮਹਿਸੂਸ ਕਰਦੀਆਂ।

ਸ਼ੋਅ ਵਿੱਚ ਧੀਰਜ ਧੂਪਰ ਦੀ ਪਤਨੀ ਵਿੰਨੀ ਅਰੋੜਾ ਦੀ ਐਂਟਰੀ ਤੋਂ ਬਾਅਦ ਜਦੋਂ ਸ਼੍ਰੇਆ ਨੇ ਆਪਣੇ ਬੁਆਏਫ੍ਰੈਂਡ ਨੂੰ ਮਿਲਣ ਦੀ ਇੱਛਾ ਜਤਾਈ, ਤਾਂ ਅਕਾਂਕਸ਼ਾ ਨੇ ਕਿਹਾ ਕਿ ਉਨ੍ਹਾਂ ਲਈ ਗੌਰਵ ਦਾ ਆਉਣਾ ਵੀ ਇੱਕ ਅਜਨਬੀ ਦੇ ਆਉਣ ਵਰਗਾ ਸੀ। ਇਸ ਦੌਰਾਨ ਮੌਜੂਦ ਮੁਕਾਬਲੇਬਾਜ਼ਾਂ ਨੇ ਉਨ੍ਹਾਂ ਦੀ ਗੱਲ 'ਤੇ ਹਾਸਾ ਵੀ ਕੀਤਾ। ਜ਼ਿਕਰਯੋਗ ਹੈ ਕਿ ਅਕਾਂਕਸ਼ਾ ਚਾਮੋਲਾ ਨੇ ਪਹਿਲਾਂ ਹੀ ‘ਲੌਕ ਅੱਪ 2’ ਵਿੱਚ ਆਪਣੇ ਵਿਆਹ ਨੂੰ ਲੈ ਕੇ ਖੁਲਾਸਾ ਕੀਤਾ ਸੀ। ਉਨ੍ਹਾਂ ਦੱਸਿਆ ਸੀ ਕਿ ਉਹ ਅਤੇ ਗੌਰਵ ਖੰਨਾ ਆਪਸੀ ਸਹਿਮਤੀ ਨਾਲ ਵੱਖ ਹੋਣ ਦਾ ਫੈਸਲਾ ਕਰ ਚੁੱਕੇ ਹਨ ਅਤੇ ਲਗਭਗ ਇੱਕ ਮਹੀਨੇ ਤੋਂ ਅਲੱਗ ਰਹਿ ਰਹੇ ਹਨ।

Akanksha Sparks Discussion With Her Statement On lock Upp 2 Calls Husband Gaurav A stranger


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App