ਪਟਨਾ: ਬਿਹਾਰ ਵਿੱਚ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਮਾਰਕਸ਼ੀਟ ’ਤੇ ਹੁਣ ‘ਫੇਲ੍ਹ’ ਸ਼ਬਦ ਨਹੀਂ ਲਿਖਿਆ ਜਾਵੇਗਾ। ਸਿੱਖਿਆ ਮੰਤਰੀ ਮਿਥਿਲੇਸ਼ ਤਿਵਾਰੀ ਨੇ ਵੀਰਵਾਰ ਨੂੰ ਇਸ ਸਬੰਧੀ ਐਲਾਨ ਕੀਤਾ।
ਸਿੱਖਿਆ ਵਿਭਾਗ ਵੱਲੋਂ ਨਿਯਮਾਂ ਵਿੱਚ ਲੋੜੀਂਦਾ ਬਦਲਾਅ ਕੀਤਾ ਜਾਵੇਗਾ ਅਤੇ ਬਿਹਾਰ ਵਿਦਿਆਲਿਆ ਪ੍ਰੀਖਿਆ ਕਮੇਟੀ ਨੂੰ ਜਲਦੀ ਹੀ ਇਸ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਜਾਣਗੀਆਂ। ‘ਫੇਲ੍ਹ’ ਦੀ ਥਾਂ ਪ੍ਰਮਾਣ ਪੱਤਰ ’ਤੇ ‘ਕੌਸ਼ਲ ਲਈ ਯੋਗ’ ਸ਼ਬਦ ਵਰਤਣ ਦੀ ਵਿਵਸਥਾ ਕੀਤੀ ਜਾਵੇਗੀ।
ਵਿਕਾਸ ਭਵਨ ਸਥਿਤ ਮਦਨ ਮੋਹਨ ਭਵਨ ਵਿੱਚ ਹੋਈ ਸਮੀਖਿਆ ਮੀਟਿੰਗ ਦੌਰਾਨ ਸਿੱਖਿਆ ਮੰਤਰੀ ਨੇ ਕਿਹਾ ਕਿ ਪ੍ਰੀਖਿਆ ਵਿੱਚ ਉਮੀਦ ਮੁਤਾਬਕ ਅੰਕ ਨਾ ਆਉਣ ਨਾਲ ਵਿਦਿਆਰਥੀ ਦੀ ਪ੍ਰਤਿਭਾ ਖਤਮ ਨਹੀਂ ਹੁੰਦੀ। ਉਨ੍ਹਾਂ ਕਿਹਾ ਕਿ ਬੱਚਿਆਂ ਦਾ ਮਨੋਬਲ ਬਰਕਰਾਰ ਰੱਖਣਾ ਜ਼ਰੂਰੀ ਹੈ।
Relief For Students fail Will Not Be Written On The Mark Sheet
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)