ਕਾਂਗਰਸ ਦੀ ਭਾਰਤ ਜੋੜੋ ਯਾਤਰਾ ਤਾਮਿਲਨਾਡੂ ਤੋਂ ਹੋ ਕੇ ਕੇਰਲ ਪਹੰਚ ਗਈ ਹੈ। ਕੰਨਿਆਕਮਾਰੀ ਤੋਂ ਕਸ਼ਮੀਰ ਤੱਕ ਦੀ ਇਸ ਯਾਤਰਾ ਵਿੱਚ ਕਾਂਗਰਸੀ ਆਗੂ 3570 ਕਿਲੋਮੀਟਰ ਦੀ ਦੂਰੀ ਤੈਅ ਕਰਨਗੇ। ਪਾਰਟੀ ਨੇ ਰਾਹਲ ਸਮੇਤ 119 ਨੇਤਾਵਾਂ ਨੂੰ “ਭਾਰਤ ਯਾਤਰੀਆਂ ਦਾ ਨਾਮ ਦਿੱਤਾ ਹੈ, ਜੋ ਇੱਕ ਪਦਯਾਤਰਾ ਤੇ ਕੰਨਿਆਕਮਾਰੀ ਤੋਂ ਕਸ਼ਮੀਰ ਤਕ ਦੀ ਯਾਤਰਾ ਕਰਨਗੇ। ਦੱਸ ਦਈ ਕਿ ਤਵਾਰ ਨੂੰ ਕੇਰਲ ਦੇ ਪਰਸਾਲਾ ਇਲਾਕੇ ਚ ਯਾਤਰਾ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ 19 ਦਿਨਾਂ ਦੀ ਕੇਰਲ ਯਾਤਰਾ ਦੀ ਸ਼ਰੂਆਤ ਵੀ ਹੋਈ। ਇਹ ਯਾਤਰਾ ਅਗਲੇ 19 ਦਿਨਾਂ ਤੱਕ ਸੂਬੇ ਦੇ ਕਈ ਹਿੱਸਿਆਂ ਤੋਂ ਹੰਦੀ ਹੋਈ 30 ਸਤੰਬਰ ਨੂੰ ਕਰਨਾਟਕ ਪਹੰਚੇਗੀ। ਕੇਰਲ ਪਰਦੇਸ਼ ਕਾਂਗਰਸ ਕਮੇਟੀ (ਕੇਪੀਸੀਸੀ) ਦੇ ਪਰਧਾਨ ਅਤੇ ਸੰਸਦ ਮੈਂਬਰ ਕੇ ਸਧਾਕਰਨ, ਰਾਜ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ (ਲਓਪੀ) ਵੀ ਡੀ ਸਤੀਸਨ ਅਤੇ ਆਈਸੀਸੀ ਦੇ ਜਨਰਲ ਸਕੱਤਰ ਤਾਰਿਕ ਅਨਵਰ ਅਤੇ ਹੋਰ ਨੇਤਾਵਾਂ ਦਆਰਾ ਰਾਹਲ ਗਾਂਧੀ ਦਾ ਨਿੱਘਾ ਸਵਾਗਤ ਕੀਤਾ ਗਿਆ। ਇਸ ਦੌਰਾਨ ਰਾਹਲ ਦੇ ਨਾਲ ਕਾਂਗਰਸ ਦੇ ਕਈ ਵੱਡੇ ਨੇਤਾ ਮੌਜੂਦ ਸਨ। ਇਨਹਾਂ ਵਿੱਚ ਕੇਸੀ ਵੇਣੂਗੋਪਾਲ ਅਤੇ ਸ਼ਸ਼ੀ ਥਰੂਰ ਤੋਂ ਇਲਾਵਾ ਕੇਰਲ ਦੇ ਸਾਬਕਾ ਮੱਖ ਮੰਤਰੀ ਓਮਨ ਚਾਂਡੀ ਅਤੇ ਸਾਬਕਾ ਲਓਪੀ ਰਮੇਸ਼ ਚੇਨੀਥਲਾ ਸ਼ਾਮਲ ਸਨ।
rahul gandhi and other leaders were warmly welcomed on their arrival in kerala
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)