ਟਰੈਫਿਕ ਨਿਯਮਾਂ ਨੂੰ ਲੈ ਕੇ ਜਲੰਧਰ ਪਲਸ ਕਾਫੀ ਸਖਤ ਹੋ ਗਈ ਹੈ। ਬੀਤੇ ਦਿਨ ਹੀ ਜਲੰਧਰ ਕਮਿਸ਼ਨਰੇਟ ਪਲਿਸ ਨੇ ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਣ ਦੀ ਗੱਲ ਕਹੀ ਸੀ। ਜਿਸ ਤੋਂ ਬਾਅਦ ਟਰੈਫਿਕ ਪਲਸ ਵੱਲੋਂ ਜਲੰਧਰ ਦੇ ਕੰਪਨੀ ਬਾਗ ਚੌਕ ਤੇ ਨਾਕਾਬੰਦੀ ਕਰ ਦਿੱਤੀ ਗਈ। ਇਸ ਦੌਰਾਨ ਜਦੋਂ ਮਲਾਜ਼ਮਾਂ ਨੇ ਮੋਟਰਸਾਈਕਲ ਤੇ ਸਵਾਰ ਤਿੰਨ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਚਲਾਨ ਤਓਂ ਬਚਣ ਲਈ ਉਨਹਾਂ ਨੇ ਡਿਊਟੀ ਤੇ ਤਾਇਨਾਤ .ੱਸ.ਆਈ. ਨੂੰ ਟੱਕਰ ਮਾਰ ਦਿੱਤੀ। ਨਾਕੇ ਤੇ ਮੌਜੂਦ ਇੰਚਾਰਜ ਸਤਨਾਮ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ। ਉਨਹਾਂ ਦੇ ਹੱਥ ਤੇ ਪੈਰ ਤੇ ਸੱਟਾਂ ਆਈਆਂ ਹਨ। ਖਸ਼ਕਿਸਮਤੀ ਇਹ ਰਹੀ ਕਿ ਪੱਗ ਕਰਕੇ ਜ਼ਮੀਨ ਚ ਟਕਰਾਉਣ ਤੋਂ ਬਾਅਦ ਵੀ ਸਿਰ ਚ ਗੰਭੀਰ ਸੱਟ ਨਹੀਂ ਆਈ। ਪਲਿਸ ਨੇ ਨੌਜਵਾਨਾਂ ਨੂੰ ਰਾਊਂਡਅਪ ਕਰਕੇ ਥਾਣੇ ਲੈ ਗਈ ਅਤੇ ਮੋਟਰਸਾਈਕਲ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ। ਮੋਟਰਸਾਈਕਲ ਚਲਾ ਰਹੇ ਦੋਸ਼ੀ ਸਲੀਮ ਨੇ ਦੱਸਿਆ ਕਿ ਉਹ ਸਾਮਾਨ ਲੈ ਕੇ ਦੋਸਤਾਂ ਨਾਲ ਘਰ ਜਾ ਰਿਹਾ ਸੀ। ਕੰਪਨੀ ਬਾਗ ਚੌਂਕ ਤੇ ਖੜਹੇ ਪਲਿਸ ਮਲਾਜ਼ਮ ਨੇ ਉਨਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਉਹ ਮੋਟਰਸਾਈਕਲ ਨਾਲ ਟਕਰਾ ਗ। ਨੌਜਵਾਨਾਂ ਨੇ ਦੱਸਿਆ ਕਿ ਉਹ ਚਲਾਨ ਤੋਂ ਬਚ ਕੇ ਭੱ ਰਹੇ ਸਨ। ਟਰੈਫਿਕ ਪਲਿਸ ਨੇ ਜਦੋਂ ਨੌਜਵਾਨਾਂ ਤੋਂ ਹੈਲਮੇਟ ਤੇ ਕਾਗਜ਼ ਮੰਗੇ ਤਾਂ ਸਲੀਮ ਨੇ ਕਿਹਾ ਕਿ ਉਸ ਕੋਲ ਲਾਇਸੈਂਸ ਨਹੀਂ ਹੈ, ਕਾਗਜ਼ ਘਰ ਰਖੇ ਹਨ। ਇਸ ਤੋਂ ਹਾਅਦ ਪਲਿਸ ਨੇ ਮੋਟਰਸਾਈਕਲ ਨੂੰ ਕਬਜ਼ੇ ਵਿੱਚ ਲੈ ਕੇ ਨੌਜਵਾਨਾਂ ਨੂੰ ਪਲਿਸ ਹਵਾਲੇ ਕਰ ਦਿੱਤਾ। .ੱਸ.ਆਈ. ਸਤਨਾਮ ਸਿੰਘ ਦੇ ਬਿਆਨਾਂ ਤੇ ਨੌਜਵਾਨਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ।
avoiding the challan the youth rode a motorcycle on the asi
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)