ਦੱਖਣੀ ਅਮਰੀਕੀ ਦੇਸ਼ ਪੇਰੂ ਵਿੱਚ ਮਰਜੈਂਸੀ ਲਾਗੂ ਕਰ ਦਿੱਤੀ ਗਈ ਹੈ। ਸਾਬਕਾ ਰਾਸ਼ਟਰਪਤੀ ਪੇਡਰੋ ਕੈਸਟੀਲੋ ਨੂੰ ਹਟਾਉਣ ਅਤੇ ਗਰਿਫਤਾਰ ਕੀਤੇ ਜਾਣ ਤੋਂ ਬਾਅਦ ਦੇਸ਼ ਭਰ ਚ ਹਿੰਸਕ ੜਪਾਂ ਹੋਣ ਲੱਗੀਆਂ, ਜਿਸ ਤੋਂ ਬਾਅਦ ਦੇਸ਼ ਦੇ ਹਾਲਾਤ ਵਿਗੜਦੇ ਦੇਖ ਪੇਰੂ ਦੇ ਰੱਖਿਆ ਮੰਤਰੀ ਨੇ ਮਰਜੈਂਸੀ ਲਗਾਉਣ ਦਾ ਲਾਨ ਕਰ ਦਿੱਤਾ। ਪੇਰੂ ਵਿੱਚ ਸਿਆਸੀ ਉਥਲ-ਪਥਲ ਹੈ ਅਤੇ ਪਰਦਰਸ਼ਨਕਾਰੀ ਦੇਸ਼ ਵਿੱਚ ਚੋਣਾਂ ਕਰਾਉਣ ਦੀ ਮੰਗ ਕਰ ਰਹੇ ਹਨ। ਪੇਰੂ ਦੇ ਰੱਖਿਆ ਮੰਤਰੀ ਅਲਬਰਟੋ ਓਟਾਰੋਲਾ ਨੇ ਬੱਧਵਾਰ ਨੂੰ 30 ਦਿਨਾਂ ਦੀ ਮਰਜੈਂਸੀ ਦੀ ਘੋਸ਼ਣਾ ਕੀਤੀ। ਉਨਹਾਂ ਕਿਹਾ ਕਿ ਪਰਦਰਸ਼ਨਕਾਰੀਆਂ ਨੇ ਕਈ ਥਾਵਾਂ ਤੇ ਸੜਕਾਂ ਜਾਮ ਕੀਤੀਆਂ ਹਨ, ਕਈ ਥਾਵਾਂ ਤੇ ਭੰਨ-ਤੋੜ ਵੀ ਕੀਤੀ ਹੈ। ਮਰਜੈਂਸੀ ਵਿੱਚ ਪਰਦਰਸ਼ਨ ਕਰਨ ਦੀ ਆਜ਼ਾਦੀ ਅਤੇ ਅਸੈਂਬਲੀ ਤੇ ਪਾਬੰਦੀਆਂ ਸ਼ਾਮਲ ਹਨ। ਇਸ ਦੇ ਨਾਲ ਹੀ ਭੰਨਤੋੜ ਅਤੇ ਹਿੰਸਾ ਨੂੰ ਰੋਕਣ ਲਈ ਦੇਸ਼ ਚ ਕਈ ਥਾਵਾਂ ਤੇ ਕਰਫਿਊ ਵੀ ਲਗਾਇਆ ਜਾ ਸਕਦਾ ਹੈ। ਮੰਤਰੀ ਅਲਬਰਟੋ ਓਟਾਰੋਲਾ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਵਿਚ ਸਥਿਤੀ ਨੂੰ ਕਾਬੂ ਵਿਚ ਲਿਆਉਣ ਲਈ ਪਲਿਸ ਅਤੇ ਹਥਿਆਰਬੰਦ ਬਲਾਂ ਨੂੰ ਵੀ ਤਾਇਨਾਤ ਕੀਤਾ ਜਾ ਸਕਦਾ ਹੈ।
peru declared a state of emergency after former president castillo was jailed
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)