ਚੰਡੀਗੜਹ: ਜੇਕਰ ਤਸੀਂ ਆਪਣੇ ਪਰਿਵਾਰ ਨਾਲ ਕਿਤੇ ਜਾਣ ਜਾਂ ਬੱਸ ਵਿੱਚ ਇਕੱਲੇ ਸਫ਼ਰ ਕਰਨ ਬਾਰੇ ਸੋਚ ਰਹੇ ਹੋ, ਤਾਂ ਇਸ ਨੂੰ ਫਿਲਹਾਲ ਰੱਦ ਕਰਨਾ ਹੀ ਸਹੀ ਰਹੇਗਾ। ਕਿਉਂਕਿ ਮੰਗਲਵਾਰ ਤੋਂ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਅਣਮਿੱਥੇ ਸਮੇਂ ਦੀ ਹੜਤਾਲ ਸ਼ਰੂ ਹੋਣ ਜਾ ਰਹੀ ਹੈ। ਯੂਨੀਅਨ ਆਗੂਆਂ ਦਾ ਦਾਅਵਾ ਹੈ ਕਿ ਹੜਤਾਲ ਕਾਰਨ ਉਹ ਬੱਸਾਂ ਨਹੀਂ ਚਲਾਉਣਗੇ। ਇਸ ਦੇ ਮੱਦੇਨਜ਼ਰ ਜੇਕਰ ਲਧਿਆਣਾ ਡਿਪੂ ਦੀ ਗੱਲ ਕਰੀ ਤਾਂ ਇਸ ਹੜਤਾਲ ਕਾਰਨ 220 ਬੱਸਾਂ ਨਹੀਂ ਚੱਲਣਗੀਆਂ। ਅਜਿਹੇ ਚ ਆਮ ਲੋਕਾਂ ਨੂੰ ਭਾਰੀ ਮਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਰੋਡਵੇਜ਼, ਪਨਬੱਸ ਅਤੇ ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਜਆਇੰਟ ਸਕੱਤਰ ਸ਼ਮਸ਼ੇਰ ਸਿੰਘ ਢਿੱਲੋਂ, ਜ਼ਿਲਹਾ ਪਰਧਾਨ ਸਤਨਾਮ ਸਿੰਘ ਅਤੇ ਪੀਆਰਟੀਸੀ ਸੋਸੀਸ਼ਨ ਦੇ ਪਰਧਾਨ ਗਰਬਾਜ਼ ਸਿੰਘ ਨੇ ਦੱਸਿਆ ਕਿ ਮੰਗਲਵਾਰ ਤੋਂ ਮਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਰਹਿਣਗੇ ਕਿਉਂਕਿ ਸਰਕਾਰ ਨੇ ਉਨਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ। ਉਨਹਾਂ ਕਿਹਾ ਕਿ ਪੰਜਾਬ ਸਰਕਾਰ ਭਰੋਸਾ ਦੇ ਕੇ ਕੰਮ ਚਲਾ ਰਹੀ ਹੈ। ਜਦੋਂਕਿ ਯੂਨੀਅਨ ਆਪਣੇ ਕੱਚੇ ਮਲਾਜ਼ਮਾਂ ਨੂੰ ਪੱਕਾ ਕਰਨ ਦੀ ਲੰਬੇ ਸਮੇਂ ਤੋਂ ਮੰਗ ਕਰ ਰਿਹਾ ਹੈ। ਇਸ ਤੋਂ ਇਲਾਵਾ ਪੰਜਾਬ ਦੇ ਲੋਕਾਂ ਦੀ ਸਹੂਲਤ ਲਈ 10 ਹਜ਼ਾਰ ਬੱਸਾਂ ਚਲਾਉਣ ਦੀ ਗੱਲ ਕਰ ਰਹੇ ਹਨ। ਇਨਹਾਂ ਦੋਵਾਂ ਮੱਦਿਆਂ ਨੂੰ ਲੈ ਕੇ ਮੱਖ ਮੰਤਰੀ ਤੋਂ ਲੈ ਕੇ ਟਰਾਂਸਪੋਰਟ ਮੰਤਰੀ ਨਾਲ ਕਈ ਵਾਰ ਗੱਲਬਾਤ ਹੋ ਚੱਕੀ ਹੈ ਪਰ ਭਰੋਸੇ ਤੋਂ ਇਲਾਵਾ ਉਨਹਾਂ ਨੂੰ ਕ ਨਹੀਂ ਮਿਲਿਆ। ਇਸ ਲਈ ਹਣ ਉਹ ਲੜਾਈ ਲੜਨ ਲਈ ਮੰਗਲਵਾਰ ਨੂੰ ਮੈਦਾਨ ਚ ਉਤਰੇਗਾ। ਮੈਨੇਜਮੈਂਟ ਨੇ ਪੀਆਰਟੀਸੀ ਦੇ ਠੇਕਾ ਅਤੇ ਆਊਟਸੋਰਸ ਮਲਾਜ਼ਮਾਂ ਨੂੰ ਨੋਟਿਸ ਭੇਜੇ ਹਨ। ਪੀਆਰਟੀਸੀ ਦੇ ਮਡੀ ਪਰਨੀਤ ਸ਼ੇਰਗਿੱਲ ਨੇ ਦੱਸਿਆ ਕਿ ਨੋਟਿਸ ਵਿੱਚ ਸਪੱਸ਼ਟ ਲਿਖਿਆ ਗਿਆ ਹੈ ਕਿ ਜੇਕਰ ਕਰਮਚਾਰੀ ਗੈਰ-ਕਾਨੂੰਨੀ ਤੌਰ ਤੇ ਆਪਣੀ ਡਿਊਟੀ ਤੋਂ ਗੈਰਹਾਜ਼ਰ ਰਹਿੰਦੇ ਹਨ ਅਤੇ ਧਰਨਾ ਦਿੰਦੇ ਹਨ ਤਾਂ ਉਨਹਾਂ ਦੀਆਂ ਸੇਵਾਵਾਂ ਖ਼ਤਮ ਕਰ ਦਿੱਤੀਆਂ ਜਾਣਗੀਆਂ ਅਤੇ ਉਨਹਾਂ ਦੀ ਥਾਂ ਤੇ ਨਵੇਂ ਲੋਕ ਰੱਖੇ ਜਾਣਗੇ। 3 ਦਸੰਬਰ ਨੂੰ ਵੀ ਪੀਆਰਟੀਸੀ ਦੇ ਠੇਕਾ ਮਲਾਜ਼ਮਾਂ ਨੇ ਸੂਬੇ ਭਰ ਵਿੱਚ ਕੰਮ ਛੱਡ ਕੇ ਬੱਸ ਸਟੈਂਡ ਦੇ ਗੇਟ ਬੰਦ ਕਰਕੇ ਧਰਨਾ ਦਿੱਤਾ ਸੀ। ਅੰਕੜਿਆਂ ਅਨਸਾਰ ਨਿਗਮ ਨੂੰ ਇੱਕ ਹੀ ਦਿਨ ਵਿੱਚ 20 ਲੱਖ ਦਾ ਨਕਸਾਨ ਹੋਇਆ ਸੀ।
punjab roadways and prtc strike resumes
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)