ਸੈਕਟਰ 39 ਸਥਿਤ ਆਨਾਜ ਭਵਨ ਵਿਖੇ ਹੋਈ ਮੀਟਿੰਗ ਦੌਰਾਨ ਚੇਅਰਮੈਨ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਸੂਬੇ ਦੇ ਸਾਰੇ ਰਾਸ਼ਨ ਡਿਪੂਆਂ ਤੇ ਕਮਿਸ਼ਨ ਦੇ ਹੈਲਪਲਾਈਨ ਨੰਬਰ ਤੋਂ ਇਲਾਵਾ ਵੱਖ-ਵੱਖ ਅਧਿਕਾਰਾਂ, ਵੈੱਬਸਾਈਟ, ਸ਼ਿਕਾਇਤਾਂ ਦੇ ਪੋਰਟਲ ਨੂੰ ਦਰਸਾਉਂਦੇ ਬੈਨਰ ਲਗਾਇਆ ਜਾਣੇ ਚਾਹੀਦੇ ਹਨ ਅਤੇ ਬਿਹਤਰ ਸ਼ਿਕਾਇਤ ਨਿਵਾਰਣ ਵਿਧੀ ਸਥਾਪਿਤ ਕੀਤੀ ਜਾਣੀ ਚਾਹੀਦਾ ਹੈ। ਇਸ ਮੌਕੇ ਵਿਭਾਗ ਦੇ ਡਾਇਰੈਕਟਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਈ-ਪੋਜ਼ ਅਤੇ ਤੋਲ ਮਸ਼ੀਨਾਂ ਦੀ ਖਰੀਦ ਲਈ ਟੈਂਡਰ ਜਾਰੀ ਕਰ ਦਿੱਤੇ ਗਏ ਹਨ। ਟੈਂਡਰਾਂ ਨੂੰ ਅੰਤਿਮ ਰੂਪ ਦੇਣ ਉਪਰੰਤ, ਹਰੇਕ ਡਿਪੂ ਹੋਲਡਰ ਨੂੰ ਈ-ਪੋਸ ਅਤੇ ਤੋਲ ਮਸ਼ੀਨਾਂ ਪ੍ਰਦਾਨ ਕੀਤੀਆਂ ਜਾਣਗੀਆਂ। ਲਾਭਪਾਤਰੀਆਂ ਨੂੰ ਅਨਾਜ ਦੀ ਵੰਡ ਤੇ ਲਗਾਈ ਗਈ ਕਟੌਤੀ, ਰਾਸ਼ਨ ਕਾਰਡਾਂ ਨੂੰ ਸ਼ਾਮਲ ਕਰਨ- ਹਟਾਉਣ ਲਈ ਪੋਰਟਲ ਤੇ ਰੋਕ ਅਤੇ ਰਾਸ਼ਨ ਕਾਰਡਾਂ ਦੀ ਤਸਦੀਕ ਲਈ ਸਰਵੇਖਣ ਕਰਵਾਉਣ ਸਬੰਧੀ ਮੁੱਦਿਆਂ ਤੇ ਚਰਚਾ ਕਰਨ ਲਈ ਪੰਜਾਬ ਰਾਜ ਖੁਰਾਕ ਕਮਿਸ਼ਨ (ਪੀ.ਐੱਸ.ਐੱਫ.ਸੀ.) ਦੇ ਚੇਅਰਮੈਨ ਡੀ.ਪੀ. ਰੈਡੀ ਅਤੇ ਮੈਂਬਰਾਂ ਨੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
It Is Necessary To Put Up Banners Showing Detailed Information On All The Ration Depots Of The State
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)