ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੇ ਮੰਗਲਵਾਰ ਨੂੰ ਦੁਬਈ ਤੋਂ ਆਏ ਇਕ ਯਾਤਰੀ ਕੋਲੋਂ 49.12 ਲੱਖ ਰੁਪਏ ਦਾ ਸੋਨਾ ਬਰਾਮਦ ਕੀਤਾ ਗਿਆ। ਸਪਾਈਸਜੈੱਟ ਦੀ ਫਲਾਈਟ ਤੋਂ ਆਏ ਇਸ ਯਾਤਰੀ ਨੇ ਸੋਨੇ ਨੂੰ ਕੈਪਸੂਲਾਂ ਚ ਲੁਕਾ ਕੇ ਲਿਆਂਦਾ ਸੀ। ਕਸਟਮ ਕਮਿਸ਼ਨਰੇਟ ਨੇ ਸੋਨੇ ਨੂੰ ਕਬਜ਼ੇ ਚ ਲੈ ਕੇ ਯਾਤਰੀ ਖ਼ਿਲਾਫ਼ ਕਸਟਮ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਕਸਟਮ ਬੁਲਾਰੇ ਨੇ ਦੱਸਿਆ ਕਿ ਮੰਗਲਵਾਰ ਨੂੰ ਦੁਬਈ ਤੋਂ ਆਈ ਸਪਾਈਸਜੈੱਟ ਦੀ ਫਲਾਈਟ ਨੰਬਰ ਐੱਸਜੀ-56 ਅੰਮ੍ਰਿਤਸਰ ਏਅਰਪੋਰਟ ਤੇ ਪੁੱਜੀ ਤਾਂ ਕਸਟਮ ਨੇ ਏਅਰ ਇੰਟੈਲੀਜੈਂਸ ਵਿੰਗ ਦੇ ਅਧਿਕਾਰੀਆਂ ਨੇ ਯਾਤਰੀਆਂ ਦੇ ਸਾਮਾਨ ਦੀ ਸਕੈਨਿੰਗ ਸ਼ੁਰੂੁ ਕੀਤੀ। ਇਸ ਦਰਮਿਆਨ ਇਕ ਯਾਤਰੀ ਦੀ ਨਿੱਜੀ ਚੈਕਿੰਗ ਤੋਂ ਬਾਅਦ ਉਸਦੇ ਕਬਜ਼ੇ ਚੋਂ ਤਿੰਨ ਕੈਪਸੂਲ ਬਰਾਮਦ ਹੋਏ। ਇਨ੍ਹਾਂ ਦਾ ਕੁਲ ਵਜ਼ਨ 1173 ਗ੍ਰਾਮ ਸੀ। ਇਸ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਇਸ ਚੋਂ ਸੋਨਾ ਨਿਕਲਿਆ। ਅਧਿਕਾਰੀਆਂ ਦੇ ਜਦੋਂ ਕੈਪਸੂਲ ਖੋਲ੍ਹੇ ਤਾਂ ਉਨ੍ਹਾਂ ਚੋਂ 808 ਗ੍ਰਾਮ ਸੋਨਾ ਬਰਾਮਦ ਹੋਇਆ। ਇਸਦੀ ਕੌਮਾਂਤਰੀ ਬਾਜ਼ਾਰ ਚ ਕੀਮਤ 49.12 ਲੱਖ ਬਣਦੀ ਹੈ।
Gold Worth 49 Lakhs Was Recovered From A Passenger From Dubai A Case Was Registered Under The Customs Act
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)