"ਗੁਰੂਗ੍ਰਾਮ ਦੇ ਗੁਆਂਢੀ ਨੂਹ ਜ਼ਿਲ੍ਹੇ ਵਿਚ ਸੋਮਵਾਰ ਨੂੰ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਤੋਂ ਪਹਿਲਾਂ ਗੁਰੂਗ੍ਰਾਮ ਦੇ ਸੈਕਟਰ-69 ਦੀਆਂ ਝੁੱਗੀਆਂ ਤੇ ਕੁਝ ਚੇਤਾਵਨੀ ਦੇ ਪੋਸਟਰ ਲਾਏ ਗਏ ਹਨ। ਵਸਨੀਕਾਂ ਨੂੰ ਇਲਾਕਾ ਖਾਲੀ ਕਰਨ ਜਾਂ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਗਈ ਹੈ। ਸੈਕਟਰ-69 ਦੀਆਂ ਝੁੱਗੀਆਂ ਵਿੱਚ ਲਗਭਗ 200 ਪਰਿਵਾਰ ਰਹਿੰਦੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪੱਛਮੀ ਬੰਗਾਲ ਦੇ ਪ੍ਰਵਾਸੀ ਮਜ਼ਦੂਰ ਹਨ।ਇਕ ਨਿਵਾਸੀ ਦਿਨੇਸ਼ ਰਾਏ ਨੇ ਦੱਸਿਆ ਕਿ ਸ਼ਨੀਵਾਰ ਅਤੇ ਐਤਵਾਰ ਦੀ ਰਾਤ ਨੂੰ ਕੁਝ ਅਣਪਛਾਤੇ ਲੋਕਾਂ ਨੇ ਦੋ ਪੋਸਟਰ ਚਿਪਕਾਏ ਅਤੇ ਸਾਨੂੰ 28 ਅਗਸਤ ਤੱਕ ਇਲਾਕਾ ਖਾਲੀ ਕਰਨ ਜਾਂ ਗੁੱਸੇ ਦਾ ਸਾਹਮਣਾ ਕਰਨ ਦੀ ਧਮਕੀ ਦਿੱਤੀ। ਉਨ੍ਹਾਂ ਕਿਹਾ, “ਪੋਸਟਰਾਂ ਵਿੱਚ ਵਸਨੀਕਾਂ ਨੂੰ 28 ਅਗਸਤ ਤੱਕ ਝੁੱਗੀਆਂ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਗਈ ਹੈ, ਨਹੀਂ ਤਾਂ ਉਨ੍ਹਾਂ ਦੀਆਂ ਝੌਂਪੜੀਆਂ ਨੂੰ ਅੱਗ ਲਗਾ ਦਿੱਤੀ ਜਾਵੇਗੀ, ਅਤੇ ਉੱਥੇ ਰਹਿਣ ਵਾਲੇ ਲੋਕ ਆਪਣੀ ਜ਼ਿੰਦਗੀ ਲਈ ਜ਼ਿੰਮੇਵਾਰ ਹੋਣਗੇ। ਪੋਸਟਰਾਂ ਤੇ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨਾਂ ਵੀ ਹਨ। ਝੁੱਗੀ-ਝੌਂਪੜੀ ਵਾਲਿਆਂ ਨੇ ਦੱਸਿਆ ਕਿ 31 ਜੁਲਾਈ ਨੂੰ ਨੂਹ ਚ ਫਿਰਕੂ ਝੜਪਾਂ ਕਾਰਨ ਭੜਕੀ ਹਿੰਸਾ ਗੁਰੂਗ੍ਰਾਮ ਤੱਕ ਪੁੱਜਣ ਤੋਂ ਬਾਅਦ ਜ਼ਿਆਦਾਤਰ ਝੌਂਪੜੀਆਂ ਖਾਲੀ ਪਈਆਂ ਸਨ ਅਤੇ ਅਜੇ ਵੀ ਉਨ੍ਹਾਂ ਵਿੱਚ ਤਾਲੇ ਲੱਗੇ ਹੋਏ ਹਨ। ਹਾਲਾਂਕਿ ਪੁਲਿਸ ਨੇ ਉਨ੍ਹਾਂ ਨੂੰ ਸੁਰੱਖਿਆ ਦਾ ਭਰੋਸਾ ਦਿੱਤਾ, ਪਰ ਝੁੱਗੀ-ਝੌਪੜੀ ਵਾਲਿਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।ਬਾਦਸ਼ਾਹਪੁਰ ਥਾਣੇ ਦੇ ਐਸਐਚਓ ਸਤੀਸ਼ ਦੇਸ਼ਵਾਲ ਨੇ ਦੱਸਿਆ ਕਿ ਇਹ ਮਾਮਲਾ ਸਾਡੇ ਧਿਆਨ ਵਿੱਚ ਆਇਆ ਹੈ ਅਤੇ ਅਸੀਂ ਲੋਕਾਂ ਦੀ ਸੁਰੱਖਿਆ ਲਈ ਪੀਸੀਆਰ ਵੈਨਾਂ ਦੇ ਨਾਲ ਪੁਲਿਸ ਮੁਲਾਜ਼ਮਾਂ ਦੀ ਤਾਇਨਾਤੀ ਨੂੰ ਯਕੀਨੀ ਬਣਾਇਆ ਹੈ। ਅਸੀਂ ਮੌਕੇ ਤੋਂ ਚੇਤਾਵਨੀ ਪੋਸਟਰ ਬਰਾਮਦ ਕੀਤੇ ਹਨ। ਮਾਮਲੇ ਦੀ ਜਾਂਚ ਚੱਲ ਰਹੀ ਹੈ। ਇਸ ਪਿੱਛੇ ਜੋ ਵੀ ਜ਼ਿੰਮੇਵਾਰ ਹੋਵੇਗਾ, ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।"
Terror In Gurugram Before shobha Yatra In Noah Warning Given To Slum Dwellers
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)