ਨਸ਼ੇੜੀ ਪਤੀ ਨੇ ਤੇਜ਼ਧਾਰ ਹਥਿਆਰ ਨਾਲ ਪਤਨੀ ਦਾ ਕੀਤਾ ਕਤਲ

28/08/2023 | Public Times Bureau | Punjab

ਨਸ਼ੇ ਅਤੇ ਸ਼ੱਕ ਨੇ ਕੀਤੇ ਰਿਸਤੇ ਤਾਰ ਤਾਰ ,,ਰਿਸ਼ਤਿਆਂ ਨੂੰ ਸ਼ਰਮਸ਼ਾਰ ਕਰਦਾ ਇਹ ਮਾਮਲਾ ਸਾਹਮਣੇ ਆਇਆ ਬਟਾਲਾ ਪੁਲਿਸ ਅਧੀਨ ਪੈਂਦੇ ਕਸਬਾ ਧਿਆਨਪੁਰ ਤੋਂ ਜਿਥੇ ਨਸ਼ੇੜੀ ਪਤੀ ਨੇ ਆਪਣੀ 50 ਸਾਲਾਂ ਪਤਨੀ ਰਮਾ ਦਾ ਤੇਜ਼ਧਾਰ ਹਥਿਆਰ ਨਾਲ ਵਾਰ ਕਰਦੇ ਹੋਏ ਕਤਲ ਕਰ ਦਿੱਤਾ,, ਕਾਤਿਲ ਪਤੀ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ,,ਪੁਲਿਸ ਕਰ ਰਹੀ ਜਾਂਚ ਮ੍ਰਿਤਕਾ ਰਮਾ ਦੇ ਬੇਟੇ ਵਿਕਾਸ ਨੇ ਦੱਸਿਆ ਕਿ ਉਹ ਬਾਹਰ ਗਿਆ ਹੋਇਆ ਸੀ ਤੇ ਪਿੱਛੇ ਘਰ ਉਸਦੀ ਮਾਂ ਰਮਾ ਅਤੇ ਪਿਤਾ ਅਰੁਣ ਕੁਮਾਰ ਘਰ ਇਕੱਲੇ ਸੀ ਜਿਥੇ ਉਸਦਾ ਪਿਤਾ ਨੇ ਉਸਦੀ ਮਾਂ ਨਾਲ ਝਗੜਾ ਸ਼ੁਰੂ ਕਰ ਦਿੱਤਾ ਕਿਉਂਕਿ ਉਸਦਾ ਪਿਤਾ ਉਸਦੀ ਮਾਂ ਤੇ ਸ਼ੱਕ ਕਰਦਾ ਰਹਿੰਦਾ ਸੀ ਬਹੁਤ ਵਾਰ ਉਸਨੂੰ ਰਿਸ਼ਤੇਦਾਰ ਤੇ ਅਸੀਂ ਖੁਦ ਵੀ ਸਮਝਾਇਆ ਸੀ ਪਰ ਉਸਦੇ ਸਮਝ ਹੀ ਨਹੀਂ ਪੈਂਦੀ ਓਤੋਂ ਉਸਦਾ ਪਿਤਾ ਨਸ਼ਾ ਵੀ ਕਰਦਾ ਸੀ ਤੇ ਅਕਸਰ ਹੀ ਮਾਂ ਨਾਲ ਲੜਾਈ ਝਗੜਾ ਕਰਦਾ ਰਹਿੰਦਾ ਸੀ ਤੇ ਅੱਜ ਉਸਨੇ ਤੇਜ਼ਧਾਰ ਹਥਿਆਰ ਨਾਲ ਮਾਂ ਤੇ ਵਾਰ ਕਰਦੇ ਹੋਏ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਖੁਦ ਮੌਕੇ ਤੋਂ ਫਰਾਰ ਹੋ ਗਿਆ ਓਹਨਾ ਕਿਹਾ ਕਿ ਉਸਦੇ ਪਿਤਾ ਨੂੰ ਗਿਰਫ਼ਤਾਰ ਕਰਕੇ ਓਹਨਾ ਨੂ ਇਨਸਾਫ ਦਿੱਤਾ ਜਾਵੇ ਓਥੇ ਹੀ ਸਿਵਲ ਹਸਪਤਾਲ ਬਟਾਲਾ ਦੇ ਡਿਊਟੀ ਡਾਕਟਰ ਸਵਾਤੀ ਨੇ ਘਟਨਾ ਬਾਰੇ ਦਸਦੇ ਹੋਏ ਕਿਹਾ ਕਿ ਤੇਜ਼ਧਾਰ ਹਥਿਆਰ ਨਾਲ ਪਤੀ ਵਲੋਂ ਕੀਤੇ ਵਾਰ ਕਾਰਨ ਪਤਨੀ ਰਮਾ ਦੀ ਮੌਤ ਹੋ ਗਈ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ ਬਾਕੀ ਪੋਸਟਮਾਰਟਮ ਦੀ ਕਾਰਵਾਈ ਕੀਤੀ ਜਾ ਰਹੀ ਹੈ

The Drug Addict Husband Killed His Wife With A Sharp Weapon


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App