BJP ਦੇ ਸੂਬਾ ਜਨਰਲ ਸਕੱਤਰ ਨੇ AAP ਵਿਧਾਇਕਾ ਤੇ ਲਾਏ ਨਸ਼ੇ ਨੂੰ ਹੱਲਾਸ਼ੇਰੀ ਦੇਣ ਦੇ ਦੋਸ਼

30/09/2023 | Public Times Bureau | Panjab

"ਭਾਜਪਾ ਦੇ ਸੂਬਾ ਜਨਰਲ ਸਕੱਤਰ ਆਈਏਐਸ ਡਾ. ਜਗਮੋਹਨ ਸਿੰਘ ਰਾਜੂ ਨੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਜੀਵਨਜੋਤ ਕੌਰ ਤੇ ਨਸ਼ੇ ਦੇ ਕਾਰੋਬਾਰ ਚ ਸ਼ਾਮਲ ਹੋਣ ਦੇ ਦੋਸ਼ ਲਾਏ ਹਨ। ਉਨ੍ਹਾਂ ਤੇ ਇਹ ਵੀ ਦੋਸ਼ ਲਾਇਆ ਹੈ ਕਿ ਆਪਣੇ ਚਹੇਤਿਆਂ ਨੂੰ ਗੁਰੂਨਗਰੀ ਚ ਨਵੇਂ ਕੰਟਰੈਕਟ ਲਾਇਸੈਂਸ ਜਾਰੀ ਕਰਨ ਲਈ ਕਾਰਪੋਰੇਸ਼ਨ ਕਮਿਸ਼ਨਰ ਰਾਹੁਲ ਕੁਮਾਰ ਨੂੰ ਲੈਟਰਹੈੱਡ ਤੇ ਲਿਖਤੀ ਸਿਫਾਰਸ਼ ਕੀਤੀ ਹੈ।ਡਾ. ਜਗਮੋਹਨ ਸਿੰਘ ਰਾਜੂ ਨੇ ਦੱਸਿਆ ਕਿ ਵਿਧਾਇਕਾ ਨੇ ਪੱਤਰ ਚ ਸਿਫ਼ਾਰਸ਼ ਕੀਤੀ ਹੈ ਕਿ ਰੇਲਵੇ ਸਟੇਸ਼ਨ ਦੇ ਐਗਜ਼ਿਟ ਗੇਟ ਤੇ ਚਹੇਤੇ ਨੂੰ ਠੇਕਾ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ | ਉਨ੍ਹਾਂ ਕਿਹਾ ਕਿ ਇਹ ਮਾਮਲਾ ਸ਼ਹਿਰ ਵਾਸੀਆਂ ਵੱਲੋਂ ਉਨ੍ਹਾਂ ਦੇ ਧਿਆਨ ਚ ਲਿਆਂਦਾ ਗਿਆ ਹੈ। ਜੀਵਨਜੋਤ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਕਾਰੋਬਾਰੀ ਘਰਾਣੇ ਲਈ ਸ਼ਹਿਰ ਚ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਲਈ ਸਿਫ਼ਰਾਸ਼ ਕੀਤੀ ਹੈ। ਉਨ੍ਹਾਂ ਸ਼ੱਕ ਜ਼ਾਹਰ ਕੀਤਾ ਕਿ ਜੀਵਨਜੋਤ ਨੇ ਇਸ ਲਈ ਮੋਟੀ ਰਿਸ਼ਵਤ ਲਈ ਹੈ। ਉਨ੍ਹਾਂ ਡੀਸੀ ਅਮਿਤ ਤਲਵਾੜ, ਨਿਗਮ ਕਮਿਸ਼ਨਰ ਤੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਨੂੰ ਪੱਤਰ ਲਿਖ ਕੇ ਠੇਕਾ ਖੋਲ੍ਹਣ ਦੀ ਅਰਜ਼ੀ ਰੱਦ ਕਰ ਕੇ ਜਾਂਚ ਕਰਵਾਉਣ ਲਈ ਕਿਹਾ ਹੈ। ਇਸ ਮਾਮਲੇ ਸਬੰਧੀ ਵਿਧਾਇਕਾ ਜੀਵਨਜੋਤ ਕੌਰ ਨੇ ਕਿਹਾ ਕਿ ਡਾ. ਰਾਜੂ ਬਹੁਤ ਪੜ੍ਹੇ ਲਿਖੇ ਹਨ | ਉਹ ਮੇਰੀ ਚਿੱਠੀ ਦੇਖ ਲੈਣ, ਇਸ ਵਿਚ ਕਿਸੇ ਦੀ ਸਿਫ਼ਾਰਸ਼ ਨਹੀਂ ਕੀਤੀ ਗਈ। ਭਾਜਪਾ ਆਪਣੀ ਸਿਆਸਤ ਚਮਕਾਉਣ ਲਈ ਅਜਿਹੇ ਡਰਾਮੇ ਕਰ ਰਹੀ ਹੈ। ਜੇਕਰ ਰਾਜਨੀਤੀ ਕਰਨੀ ਹੈ ਤਾਂ ਸੱਚਾਈ ਵੱਲ ਦੇਖੋ ਨਾ ਕਿ ਬਿਆਨਬਾਜ਼ੀ ਚ ਫਸੋ।"

The State General Secretary Of Bjp Has Accused The Aap Mla Of Encouraging Drugs


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App