"ਚਿੱਟਫੰਡ ਕੰਪਨੀ ਜ਼ਰੀਏ ਕ੍ਰਿਪਟੋ ਕਰੰਸੀ ’ਚ ਨਿਵੇਸ਼ ਕਰਵਾ ਕੇ 198 ਕਰੋੜ ਰੁਪਏ ਦੀ ਠੱਗੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਪੁਲਿਸ ਨੇ ਕਾਬੂ ਕੀਤਾ ਹੈ। ਮੁਲਜ਼ਮਾਂ ’ਚ ਸ਼ਿਆਮ ਵਾਸੀ ਗੋਵਿੰਦਗੜ੍ਹ ਪੰਜਾਬ, ਸੁਨੀਲ ਕੁਮਾਰ ਅਸ਼ਵਨੀ ਕੁਮਾਰ ਵਾਸੀ ਹਮੀਰਪੁਰ, ਹਿਮਾਚਲ ਪ੍ਰਦੇਸ਼ ਸ਼ਾਮਲ ਹਨ। ਸੁਨੀਲ ਕੁਮਾਰ ਹਿਮਾਚਲ ਪੁਲਿਸ ’ਚ ਬਤੌਰ ਹੈੱਡ ਕਾਂਸਟੇਬਲ ਤਾਇਨਾਤ ਸੀ ਅਤੇ 2021 ’ਚ ਸਵੈ-ਇੱਛਾ ਨਾਲ ਸੇਵਾ-ਮੁਕਤੀ ਲੈ ਚੁੱਕਾ ਹੈ। ਗਿਰੋਹ ਦੇ ਮੈਂਬਰਾਂ ਤੋਂ ਪੰਜ ਮੋਬਾਈਲ ਫੋਨ, ਦੋ ਲੈਪਟਾਪ, ਵੱਖ-ਵੱਖ ਬੈਂਕਾਂ ਦੀਆਂ ਚੈੱਕ ਬੁੱਕਾਂ ਅਤੇ ਦਸਤਾਵੇਜ਼, 13 ਏਟੀਐੱਮ ਕਾਰਡ,ਪੀੜਤਾਂ ਵੱਲੋਂ ਕੰਪਨੀ ਵਿਚ ਕੀਤੇ ਗਏ ਨਿਵੇਸ਼ ਨਾਲ ਸਬੰਧਤ ਦਸਤਾਵੇਜ਼ ਬਰਾਮਦ ਹੋਏ ਹਨ। ਉਥੇ ਇਸ ਗਿਰੋਹਦੇ ਪੰਜ ਲੋਕਾਂ ਦੀ ਗਿ੍ਰਫਤਾਰੀ ਹੋਣੀ ਬਾਕੀ ਹੈ। ਮਾਸਟਰਮਾਈਂਡ ਸ਼ੁਭਾਸ਼ ਸ਼ਰਮਾ ਦੇ ਦੁਬਈ ਭੱਜਣ ਦਾ ਖਦਸ਼ਾ ਹੈ। ਉਸ ਦੀ ਭਾਲ ਕੀਤੀਜਾ ਰਹੀ ਹੈ। ਐੱਸਐੱਸਪੀ ਡਾ. ਸੰਦੀਪ ਕੁਮਾਰ ਗਰਗ ਨੇ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਪੁਲਿਸ ਨੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਜੋ ਲੋਕਾਂ ਨੂੰ ਘੱਟ ਸਮੇਂ ਵਿਚ ਪੈਸਾ ਦੁੱਗਣੇ ਕਰਨ ਦਾ ਲਾਲਚ ਦਿੰਦਾ ਸੀ। ਇਸ ਸਬੰਧੀ ਜ਼ੀਰਕਪੁਰ ਥਾਣੇ ਵਿਚ ਕਈ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਤਿੰਨ ਲੋਕਾਂ ਨੂੰ ਕਾਬੂ ਕੀਤਾ ਗਿਆ ਹੈ। ਇਹ ਲੋਕ ਲੋਕਾਂ ਨੂੰ ਫੋਨ ਕਰ ਕੇ ਵੱਡੇ-ਵੱਡੇ ਸੁਪਨੇ ਦਿਖਾ ਕੇ ਉਨ੍ਹਾਂ ਤੋਂ ਪੈਸੇ ਠੱਗਦੇ ਸਨ। ਇਸ ਗਿਰੋਹ ਨੇ ਸਾਲ 2019 ’ਚ ਕਾਰਵੀਓ ਕੈਨ ਦੇ ਨਾਂ ’ਤੇ ਇਕ ਯੋਜਨਾ ਸ਼ੁਰੂ ਕੀਤੀ ਸੀ ਜੋ ਘੱਟ ਸਮੇਂ ਵਿਚ ਪੈਸੇ ਦੁੱਗਣੇ ਕਰਨ ਅਤੇ ਹੋਰਨਾਂ ਮੈਂਬਰਾਂ ਨੂੰ ਨਾਲ ਜੋੜਨ ਦਾ ਲਾਲਚ ਦੇ ਕੇ ਲੋਕਾਂ ਨੂੰ ਧੋਖਾ ਦਿੰਦੇ ਸਨ। ਇਸ ਗਿਰੋਹ ਦਾ ਮਾਸਟਰਮਾਈਂਡ ਸੁਭਾਸ਼ ਸ਼ਰਮਾ ਹੈ ਜਿਸ ਦੇ ਦੇਸ਼ ਛੱਡ ਕੇ ਭੱਜਣ ਦਾ ਖਦਸ਼ਾ ਹੈ। ਪੁਲਿਸ ਨੂੰ ਜਾਂਚ ਵਿਚ ਮਾਸਟਰਮਾਈਂਡ ਸੁਭਾਸ਼ ਸ਼ਰਮਾ ਦੀ ਮੁਹਾਲੀ ’ਚ ਛੇ ਪ੍ਰਾਪਰਟੀਆਂ ਦਾ ਪਤਾ ਲੱਗਾ ਹੈ। ਇਨ੍ਹਾਂ ਨੂੰ ਸੀਲ ਕਰਨਦੀ ਕਾਰਵਾਈ ਕੀਤੀਜਾ ਰਹੀ ਹੈ। ਐੱਸਐੱਸਪੀ ਨੇ ਦੱਸਿਆ ਕਿ ਇਸ ਮਾਮਲੇ ਵਿਚ ਐੱਸਪੀ ਦਿਹਾਤੀ ਮਨਪ੍ਰੀਤ ਸਿੰਘ ਅਤੇ ਡੀਐੱਸਪੀ ਡੇਰਾਬਸੀ ਡਾ. ਦਰਪਣ ਆਹਲੂਵਾਲੀਆ ਦੀ ਅਗਵਾਈ ਵਿਚ ਟੀਮ ਨੇ ਪਰਦਾਫਾਸ਼ ਕੀਤਾ ਹੈ। ਐੱਸਐੱਸਪੀ ਨੇ ਦੱਸਿਆ ਕਿ ਜਾਂਚ ਵਿਚ ਸਾਹਮਣੇ ਆਇਆਹੈ ਕਿ ਮੁਲਜ਼ਮਾਂ ਨੇ ਚਿੱਟਫੰਡ ਕੰਪਨੀ ਵਿਚ ਲਗਪਗ 30 ਤੋਂ 50 ਹਜ਼ਾਰਲੋਕ ਜੋੜੇ ਹੋਏਸਨ। 198 ਕਰੋੜ ਤੋਂ ਵੱਧ ਰੁਪਏ ਲੋਕਾਂਤੋਂ ਠੱਗੇ ਗਏਹਨ। ਮੁਲਜ਼ਮਾਂਨੇ 2021 ਵਿਚ ਡੀਜੀਟੀ ਕੁਆਈਨ ਅਤੇ 2022 ’ਚ ਹਾਈਪ ਨੈਕਸਟ ਕੁਆਈਨ ਅਤੇ 2023 ’ਚ ਏ ਗਲੋਬਲ ਸਕੀਮ ਦੇ ਨਾਂ ’ਤੇ ਵੀ ਇਕ ਸਕੀਮ ਲਾਂਚ ਕੀਤੀ ਸੀ। ਇਸ ਯੋਜਨਾ ਤਹਿਤ 200 ਲੀਡਰਾਂ ਨੂੰ ਜੋੜਿਆ ਗਿਆਅਤੇ ਹਰੇਕ ਕੋਲ 100 ਤੋਂ ਵੱਧ ਨਿਵੇਸ਼ਕ ਸਨ। ਇਹ ਲੋਕਨਿਵੇਸ਼ਕਾਂਨੂੰ ਕ੍ਰਿਪਟੋ ਕਰੰਸੀ ਵਿਚ ਕਈਲੱਖ ਰੁਪਏ ਨਿਵੇਸ਼ ਕਰਨ ਲਈਉਤਸ਼ਾਹਿਤ ਕਰਦੇ ਸਨਅਤੇ ਇਸ ਪੈਸੇਨੂੰ 200 ਪ੍ਰਤੀਸ਼ਤ ਦੀ ਦਰਨਾਲਵਾਰਪਸ ਕਰਨ ਦਾ ਲਾਲਚ ਦੇ ਕੇ ਠੱਗਦੇ ਸਨ।"
Three Members Of The Gang Who Cheated 198 Crores Were Arrested 30 To 50 Thousand People Were Involved In The Company
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)