"ਸ੍ਰੌਮਣੀ ਅਕਾਲੀ ਦਲ ਦੇ ਜਰਨਲ ਸਕੱਤਰ ਅਤੇ ਬੁਲਾਰੇ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਜੇ ਵੀ ਕਮੇਡੀਅਨ ਸੌ ਵਾਗ ਪੰਜਾਬੀ ਦੇ ਗੰਭੀਰ ਮੁੱਦਿਆ ਤੇ ਆਪਣੀਆ ਹਲਕੀਆ ਟਿੱਪਣੀਆ ਕਰਕੇ ਪੰਜਾਬ ਨਾਲ ਮਸਕਰੀਆ ਕਰਦੇ ਨਜਰ ਆ ਰਹੇ ਹਨ । ਅਕਾਲੀ ਆਗੂ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਪੰਜਾਬ ਦੇ ਪਾਣੀਆਂ ਦੇ ਮਸਲੇ ਉੱਪਰ ਸਿਰਫ ਤੇ ਸਿਰਫ ਪੰਜਾਬ ਦਾ ਹੀ ਹੱਕ ਹੈ । ਇਹ ਅਕਾਲੀ ਦਲ ਦਾ ਸਿੱਧਾ ਤੇ ਸਪੱਸ਼ਟ ਸਟੈਂਡ ਰਿਹਾ ਹਾਂ ਤੇ ਹਮੇਸ਼ਾ ਰਹੇਗਾ । ਪਰ ਪੰਜਾਬ ਦੇ ਲੋਕਾਂ ਦੇ ਜਜਬਾਤਾਂ ਨਾਲ ਖੇਡ ਕੇ ਸੱਤਾ ਵਿੱਚ ਆਇਆ ਭਗਵੰਤ ਮਾਨ ਅੱਜ ਦੂਜਾ ਦਰਬਾਰਾ ਸਿੰਘ ਬਣਕੇ ਪੰਜਾਬ ਦੇ ਹਿੱਤਾਂ ਨੂੰ ਦਾਅ ਤੇ ਲੱਗਾ ਰਿਹਾ ਹੈ ਤਾਂ ਜੋ ਉਸਦਾ ਆਕਾ ਅਰਵਿੰਦ ਕੇਜਰੀਵਾਲ ਰਾਜਸਥਾਨ ਤੇ ਹਰਿਆਣੇ ਵਿੱਚ ਪੈਰ ਪਸਾਰ ਸਕੇ । ਇਸੇ ਲਈ ਭਗਵੰਤ ਮਾਨ ਨੇ ਐਸ. ਵਾਈ. ਐਲ ਨੂੰ ਬਣਾਉਣ ਦੀ ਮੂਕ ਸਹਿਮਤੀ ਦੇ ਦਿੱਤੀ ਹੈ ਤੇ ਜਿਵੇਂ ਕਿ ਭਗਵੰਤ ਮਾਨ ਹਰ ਵਾਰ ਕਰਦਾ ਹੈ ਕਿ ਇਸ ਮੁੱਦੇ ਤੋਂ ਧਿਆਨ ਭਟਕਾਉਣ ਲਈ ਉਸਨੇ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਖੁੱਲ੍ਹੀ ਬਹਿਸ ਦੀ ਚੁਣੌਤੀ ਦਿੱਤੀ।"
Bhagwant Mann Admits His Moral Defeat By Running Away From A Debate With The Sromani Akali Dal Leadership
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)