ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਪੰਜਾਬ ਦੀ ਆਰਥਿਕਤਾ ਨੂੰ ਕੁਰਾਹੇ ਪਾਉਣ ਦਾ ਦੋਸ਼ ਲਾਉਂਦਿਆਂ ਕਿਹਾ ਹੈ ਕਿ ਸਰਕਾਰ ਦੀ ਆਰਥਿਕ ਮਾੜੇ ਇੰਤਜ਼ਾਮਾਂ ਕਾਰਨ 18 ਮਹੀਨਿਆਂ ਦੌਰਾਨ 50 ਹਜ਼ਾਰ ਕਰੋੜ ਰੁਪਏ ਦਾ ਨਵਾਂ ਕਰਜ਼ਾ ਚੜ੍ਹ ਗਿਆ ਹੈ।ਸਿੱਧੂ ਨੇ ਕਿਹਾ ਕਿ ਪਹਿਲੀ ਛਿਮਾਹੀ ਵਿਚ ਸਰਕਾਰ ਨੂੰ ਮਿੱਥੇ ਟੀਚੇ ਤੋਂ ਕਰੀਬ 1651 ਕਰੋੜ ਰੁਪਏ ਦਾ ਘੱਟ ਮਾਲੀਆ ਇਕੱਠਾ ਹੋਇਆ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਹੀ ਪਹਿਲੇ ਛੇ ਮਹੀਨਿਆਂ ਵਿਚ ਟੈਕਸਾਂ ਤੋਂ ਬਿਨਾਂ ਹੋਣ ਵਾਲੀ ਆਮਦਨ ਵੀ ਟੀਚੇ ਨਾਲੋਂ 1800 ਕਰੋੜ ਰੁਪਏ ਦੇ ਕਰੀਬ ਘੱਟ ਗਈ ਹੈ। ਸਿੱਧੂ ਨੇ ਕਿਹਾ ਕਿ ਕੇਂਦਰੀ ਗ੍ਰਾਂਟ ਵਿੱਚ ਲਗਭਗ 61% ਦੀ ਕਮੀ ਦਾ ਜੋ ਜ਼ਿਕਰ ਮੀਡੀਆ ਰਿਪੋਰਟਾਂ ਵਿਚ ਹੋਇਆ ਹੈ।
ਉਹ ਵੀ ਸਰਕਾਰ ਦੀ ਮਾੜੇ ਇੰਤਜ਼ਾਮਾਂ ਦਾ ਹੀ ਸਿੱਟਾ ਹੈ। ਅਜਿਹੇ ਮਾੜੇ ਮਾਲੀ ਹਾਲਾਤ ਨੇ ਉਨ੍ਹਾਂ ਪੰਜਾਬੀਆਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਹਨ ਜਿਨ੍ਹਾਂ ਨੇ ਇਸ ਸਰਕਾਰ ਤੋਂ ਸੂਬੇ ਦੇ ਵਿਕਾਸ ਦੀਆਂ ਵੱਡੀਆਂ ਆਸਾਂ ਲਾਈਆਂ ਹੋਈਆਂ ਸਨ। ਸਿੱਧੂ ਨੇ ਕਿਹਾ ਕਿ ਸੂਬੇ ਦੀ ਵਿੱਤੀ ਹਾਲਤ ਇਥੋਂ ਤੱਕ ਨਿਘਾਰ ’ਚ ਚਲੀ ਗਈ ਹੈ ਕਿ ਸਰਕਾਰ ਨੂੰ ਆਪਣੇ ਰੋਜ਼ਾਨਾ ਦੇ ਕੰਮ ਕਾਜ ਚਲਾਉਣ ਲਈ ਵੀ ਉਧਾਰ ਦਾ ਸਹਾਰਾ ਲੈਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਬੁਨਿਆਦੀ ਢਾਂਚੇ ’ਤੇ ਖਰਚ ਕਰਨ ਦੀ ਸਰਕਾਰ ਦੀ ਸਮਰੱਥਾ ਹੀ ਨਹੀਂ ਰਹੀ ਅਤੇ ਇਸ ਕਾਰਨ ਸਾਰੇ ਵਿਕਾਸ ਕਾਰਜ ਠੱਪ ਹੋ ਗਏ ਹਨ।
Balbir Singh Sidhu Accused The Government Of Misleading The Economy Of Punjab
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)