ਪੰਜਾਬ ਦੇ ਸਰਕਾਰੀ, ਏਡਿਡ, ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦਾ ਸਮਾਂ 1 ਮਾਰਚ ਤੋਂ ਬਦਲ ਜਾਵੇਗਾ।
ਸੂਬੇ ਦੇ ਸਾਰੇ ਸਕੂਲ ਹੁਣ ਸਾਢੇ 8 ਵਜੇ ਸਕੂਲ ਲੱਗਿਆ ਕਰਨਗੇ, ਜਦੋਂਕਿ ਛੁੱਟੀ ਢਾਈ ਵਜੇ ਹੋਇਆ ਕਰੇਗੀ। ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ ਮੌਸਮ ਵਿਚ ਤਬਦੀਲੀ ਦੇ ਚੱਲਦਿਆਂ ਸਰਕਾਰੀ ਸਕੂਲਾਂ ਦਾ ਸਮਾਂ ਬਦਲਿਆ ਗਿਆ ਹੈ।
ਜਾਣਕਾਰੀ ਲਈ ਦੱਸ ਦਈਏ ਕਿ, ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਦਾ ਸਮਾਂ ਸਵੇਰੇ ਸਾਢੇ 8 ਵਜੇ ਤੋਂ ਦੁਪਹਿਰ ਢਾਈ ਵਜੇ ਤੱਕ ਦਾ ਹੋਵੇਗਾ, ਜਦੋਂਕਿ ਮਿਡਲ ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8:30 ਵਜੇ ਤੋਂ 2:50 ਵਜੇ ਤੱਕ ਦਾ ਹੋਵੇਗਾ।
ਇਥੇ ਜਾਣਕਾਰੀ ਲਈ ਇਹ ਵੀ ਦੱਸ ਦਈਏ ਕਿ, ਸੂਬਾ ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆ ਸਿੱਖਿਆ ਵਿਭਾਗ ਮੌਸਮ ਵਿਚ ਤਬਦੀਲੀ ਦੇ ਚੱਲਦਿਆਂ ਸਕੂਲੀ ਸਮੇਂ ਵਿਚ ਬਦਲਾਅ ਕਰਦਾ ਰਹਿੰਦਾ ਹੈ।
ਸੂਬੇ ਅੰਦਰ ਜਦੋਂ ਧੁੰਦ ਪੈ ਰਹੀ ਸੀ ਤਾਂ, ਸਮਾਂ 10 ਵਜੇ ਸਕੂਲ ਖੁੱਲ੍ਹਣ ਦਾ ਕੀਤਾ ਗਿਆ ਸੀ ਅਤੇ ਜਿਵੇਂ ਜਿਵੇਂ ਮੌਸਮ ਸਾਫ਼ ਹੋਇਆ ਤਾਂ, ਸਕੂਲੀ ਸਮੇਂ ਨੂੰ ਵੀ ਬਦਲ ਦਿੱਤਾ ਗਿਆ।
Time Of All Schools In Punjab Changed Know School Opening Time
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)