ਨੌਂ ਸਾਲ ਪਹਿਲਾਂ ਵਾਪਰੇ ਬਰਗਾੜੀ ਬੇਅਦਬੀ ਕਾਂਡ ਤੇ ਇਸ ਨਾਲ ਜੁੜੇ ਕੋਟਕਪੂਰਾ ਤੇ ਬਹਿਬਲ ਕਲਾਂ ਗੋਲ਼ੀ ਕਾਂਡ ’ਚ ਸਿੱਖ ਪੰਥ ਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਬਹਿਬਲ ਕਲਾਂ ਇਨਸਾਫ਼ ਮੋਰਚਾ ਦੇ ਆਗੂ ਸੁਖਰਾਜ ਸਿੰਘ ਨੂੰ ਰਿਵਾਲਰ ਨਾਲ ਗੋਲ਼ੀ ਲੱਗੀ ਹੈ।
ਮੈਡੀਕਲ ਕਾਲਜ ਹਸਪਤਾਲ ’ਚ ਜ਼ੇਰੇ ਇਲਾਜ ਸੁਖਰਾਜ ਸਿੰਘ ਨੇ ਦੱਸਿਆ ਕਿ ਇਹ ਉਨ੍ਹਾਂ ਨੂੰ ਆਪਣੀ ਲਾਇਸੈਂਸੀ ਰਿਵਾਲਵਰ ਦੀ ਸਫ਼ਾਈ ਕਰਦੇ ਹੋਏ ਅਚਾਨਕ ਚੱਲ ਜਾਣ ਕਾਰਨ ਲੱਗੀ ਹੈ। ਗੋਲ਼ੀ ਉਨ੍ਹਾਂ ਦੀ ਬਾਂਹ ਨੂੰ ਛੂਹ ਕੇ ਨਿਕਲ ਗਈ। ਬਹਿਬਲ ਕਲਾਂ ਗੋਲ਼ੀ ਕਾਂਡ ’ਚ ਮਾਰੇ ਗਏ ਦੋ ਨੌਜਵਾਨਾਂ ’ਚੋਂ ਇਕ ਭਗਵਾਨ ਕਿਸ਼ਨ ਸਿੰਘ ਦਾ ਬੇਟਾ ਸੁਖਰਾਜ ਸਿੰਘ ਹੈ।
ਸੁਖਰਾਜ ਸਿੰਘ ਬਹਿਬਲ ਕਲਾਂ ਗੋਲ਼ੀ ਕਾਂਡ ਦੇ ਮੁੱਖ ਪੈਰਵੀਕਾਰ ਹੋਣ ਦੇ ਨਾਲ ਹੀ ਹੁਣ ਤੱਕ ਹੋਈ ਸੀਬੀਆਈ, ਐੱਸਆਈਟੀ, ਜਸਟਿਸ ਕਮਿਸ਼ਨਾਂ ਦੇ ਕੇਂਦਰ ’ਚ ਰਹੇ ਹਨ, ਅਜਿਹੇ ’ਚ ਉਨ੍ਹਾਂ ਨੂੰ ਗੋਲ਼ੀ ਲੱਗਣ ਨਾਲ ਸਾਰੇ ਚਿੰਤਤ ਹਨ। ਹਾਲਾਂਕਿ ਪੁਲਿਸ ਇਸ ਮਾਮਲੇ ’ਚ ਬਾਰੀਕੀ ਨਾਲ ਜਾਂਚ ਕਰ ਰਹੀ ਹੈ।
Sukhraj Singh The Leader Of Bargari Insaf Morcha Was Shot And Admitted To The Hospital
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)