ਕੈਨੇਡਾ ਤੋਂ 18 ਦਿਨ ਬਾਅਦ ਪਿੰਡ ਪਹੁੰਚੀ ਸੁਖਚੈਨ ਸਿੰਘ ਦੀ ਦੇਹ, ਗਮਗੀਨ ਮਾਹੌਲ ਵਿੱਚ ਹੋਇਆ ਸੰਸਕਾਰ

01/04/2024 | Public Times Bureau | panjab

ਕਸਬਾ ਭਦੌੜ ਦੇ ਨੌਜਵਾਨ ਦੀ ਕੈਨੇਡਾ ਤੋਂ ਮ੍ਰਿਤਕ ਦੇ ਪਿੰਡ ਪੁੱਜੀ ਤਾਂ ਹਰੇਕ ਅੱਖ ਨਮ ਹੋ ਗਈ। ਸੁਖਚੈਨ ਸਿੰਘ ਦੇ ਮਾਤਾ ਪਿਤਾ ਭੈਣ, ਭਰਾਵਾਂ ਅਤੇ ਸਕੇ-ਸਬੰਧੀਆਂ ਦਾ ਵਿਰਲਾਪ ਝੱਲਿਆ ਨਹੀਂ ਸੀ ਜਾ ਰਿਹਾ।ਇੱਥੇ ਦੱਸਣਯੋਗ ਹੋਵੇਗਾ ਕਿ ਕਸਬਾ ਭਦੌੜ ਦੇ ਰਹਿਣ ਵਾਲੇ 23 ਸਾਲਾ ਨੌਜਵਾਨ ਸੁਖਚੈਨ ਸਿੰਘ ਦੀ 13 ਮਾਰਚ ਨੂੰ ਕੇੈਨੇਡਾ ਦੇ ਵਿੱਚ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਸੀ। ਜੋ ਕਿ ਪਿਛਲੇ ਤਿੰਨ ਸਾਲਾਂ ਤੋਂ ਸਟੱਡੀ ਵੀਜੇ ਤੇ ਕੈਨੇਡਾ ਗਿਆ ਹੋਇਆ ਸੀ ਅਤੇ ਹੁਣ ਉਸ ਦੀ ਵਰਕ ਪਰਮਟ ਦੀ ਟ੍ਰੇਨਿੰਗ ਲੱਗੀ ਹੋਈ ਸੀ। ਜਿਸ ਕਾਰਨ ਉਹ ਆਪਣੀ ਕਾਰ 'ਤੇ ਕਲੋਨਾ ਤੋਂ ਸਰੀ ਜਾ ਰਿਹਾ ਸੀ। ਜਿਸ ਨੂੰ ਇੱਕ ਟਰੱਕ ਚਾਲਕ ਨੇ ਟੱਕਰ ਮਾਰ ਦਿੱਤੀ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਇਕ ਲੋਕਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਸੁਖਚੈਨ ਸਿੰਘ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਸਦੇ ਕਲੋਨਾ ਰਹਿੰਦੇ ਦੋਸਤਾਂ ਨੇ ਉਸ ਦੀ ਦੇਹ ਨੂੰ ਭਦੌੜ ਲੈ ਕੇ ਆਉਣ ਲਈ ਆਪਣੇ ਤੌਰ ਆਪਣੀ ਕਾਰ 'ਤੇ ਸਾਰੀ ਕਾਰਵਾਈ ਕੀਤੀ।

18 ਦਿਨ ਬਾਅਦ ਉਸ ਦੀ ਦੇਹ ਦੇ ਅੰਮ੍ਰਿਤਸਰ ਹਵਾਈ ਅੱਡੇ ਦੁਪਹਿਰ 12 ਵਜੇ ਪਹੁੰਚੀ ਜਿਸ ਤੋਂ ਬਾਅਦ ਕਾਗਜ਼ੀ ਕਾਰਵਾਈ ਪੂਰੀ ਕਰਨ ਉਪਰੰਤ ਭਦੌੜ ਤੋਂ ਗਈ ਲੋਕਲ ਐਂਬੂਲੈਂਸ ਸਾਮ ਦੇ ਤਕਰੀਬਨ ਸਾਢੇ ਪੰਜ ਉਸਦੇ ਘਰ ਪਹੁੰਚੀ। ਉਸ ਦਾ ਸਾਢੇ 6 ਵਜੇ ਵਿਸਾਖੀ ਵਾਲਾ ਰੋਡ 'ਤੇ ਬਣੇ ਸ਼ਮਸ਼ਾਨਘਾਟ ਵਿੱਚ ਗਮਗੀਨ ਮਾਹੌਲ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਜੇਕਰ ਪਰਿਵਾਰਿਕ ਮੈਂਬਰਾਂ ਦੀ ਗੱਲ ਕਰੀਏ ਤਾਂ ਸੁਖਚੈਨ ਸਿੰਘ ਘਰ ਵਿੱਚ ਸਭ ਤੋਂ ਛੋਟਾ ਸੀ। ਉਸਦੀਆਂ ਦੋ ਭੈਣਾਂ ਉਸ ਤੋਂ ਵੱਡੀਆਂ ਸਨ ਅਤੇ ਇੱਕ ਭਰਾ ਵੀ ਉਸ ਤੋਂ ਵੱਡਾ ਸੀ। ਉਹਨਾਂ ਕਿਹਾ ਕਿ ਉਨਾਂ ਨੂੰ ਜਾਣਕਾਰੀ ਸੁਖਚੈਨ ਸਿੰਘ ਦੇ ਨਾਲ ਰਹਿਣ ਵਾਲੇ ਨੌਜਵਾਨਾਂ ਵੱਲੋਂ ਦਿੱਤੀ ਗਈ ਕਿ ਉਸ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।

The Body Of Sukhchain Singh Reached The Village After 18 Days From Canada The Cremation Took Place In A Sad Atmosphere


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App