ਚੋਣਾਂ ਵੇਲੇ ਲੱਗਦੇ ਚੋਣ ਜਾਬਤੇ ਦੌਰਾਨ ਪੁਲਿਸ ਵੱਲੋਂ ਕੀਤੀ ਜਾਂਦੀ ਸਖਤੀ ਸਿਰਫ ਨਜ਼ਰ ਹੀ ਨਹੀਂ ਆਉਂਦੀ ਸਗੋਂ ਅਸਰਦਾਇਕ ਵੀ ਹੁੰਦੀ ਹੈ। ਅਜਿਹਾ ਕੁੱਝ ਹੀ ਸ਼ਨੀਚਰਵਾਰ ਨੂੰ ਉਸ ਵੇਲੇ ਨਜ਼ਰ ਆਇਆ ਜਦੋਂ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਇਕ ਕੁੜੀ ਤੋਂ ਕੀਤੀ ਖੋਹ ਦੀ ਵਾਰਦਾਤ ਦੇ 4 ਘੰਟਿਆਂ ਵਿਚ ਹੀ ਪੁਲਿਸ ਨੇ ਮਾਮਲੇ ਨੂੰ ਟਰੇਸ ਕਰਦਿਆਂ ਦੋਵੇਂ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਨੇ ਚੋਰਾਂ/ਸਨੈਚਰਾਂ ਅਤੇ ਮਾੜੇ ਅਨਸਰਾਂ ਖਿਲਾਫ ਜੁਰਮ ਨੂੰ ਠੱਲ੍ਹ ਪਾਉਣ ਲਈ ਵੱਖ-ਵੱਖ ਸਮੇਂ 'ਤੇ ਨਾਕੇ ਲਗਾਏ ਜਾਂਦੇ ਹਨ ਅਤੇ ਇਸ ਸਬੰਧ ਵਿੱਚ ਜੇਕਰ ਕੋਈ ਵਾਰਦਾਤ ਹੋ ਜਾਂਦੀ ਹੈ ਤਾਂ ਤੁਰੰਤ ਉਸ ’ਤੇ ਕਾਰਵਾਈ ਕਰਦੇ ਹੋਏ ਸ਼ਹਿਰ ਦੇ ਬਾਹਰ ਜਾਣ ਵਾਲੇ ਸਾਰੇ ਰਸਤਿਆਂ ਨੂੰ ਰੋਕਣ ਲਈ ਸੀਲਿੰਗ ਪੁਆਇੰਟ ਬਣਾਏ ਗਏ ਹਨ।
ਸ਼ਨੀਚਰਵਾਰ ਦੁਪਹਿਰ ਨੂੰ ਇੱਕ ਸੂਚਨਾ ਮਿਲੀ ਕਿ ਮੋਟਰਸਾਈਕਲ ਸਵਾਰ ਦੋ ਨਾ ਮਲੂਮ ਵਿਅਕਤੀ ਮੁਲਤਾਨੀ ਗੇਟ ਵਿਖੇ ਇੱਕ ਲੜਕੀ ਕੋਲੋਂ ਇੱਕ ਲੱਖ ਸੱਠ ਹਜਾਰ ਰੁਪਏ ਖੋਹ ਕੇ ਲੈ ਗਏ ਹਨ। ਇਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਮੁਕਦਮਾ ਦਰਜ ਕਰ ਕੇ ਉਨ੍ਹਾਂ ਵਲੋਂ ਜ਼ਿਲ੍ਹੇ ਵਿੱਚ ਵੱਖ-ਵੱਖ ਨਾਕਿਆਂ ਅਤੇ ਸੀਲਿੰਗ ਪੁਆਇੰਟਾਂ ਨੂੰ ਕਵਰ ਕਰਨ ਲਈ ਹੁਕਮ ਦਿੱਤਾ ਗਿਆ। ਇਸ ’ਤੇ ਸ਼ਹਿਰ ਵਿੱਚ , ਥਾਣਾ ਸਿਟੀ,ਥਾਣਾ ਸਦਰ ਅਤੇ ਥਾਣਾ ਕੈਂਟ ਫਿਰੋਜਪੁਰ ਦੀ ਪੁਲਿਸ ਵਲੋਂ ਤੁਰੰਤ ਸਾਰੇ ਸ਼ਹਿਰ ਦੇ ਬਾਹਰ ਜਾਣ ਵਾਲੇ ਰਸਤਿਆਂ ਨੂੰ ਸਪੈਸ਼ਲ ਨਾਕਿਆਂ ਰਾਹੀ ਸੀਲ ਕਰਵਾਇਆ ਗਿਆ ।
ਇਸ ਤੋਂ ਇਲਾਵਾ ਸ਼ਹਿਰ ਵਿੱਚ ਵੱਖ-ਵੱਖ ਥਾਵਾਂ 'ਤੇ ਨਾਕੇ ਵੀ ਲਗਾਏ ਅਤੇ ਪੀਸੀਆਰ ਪਾਰਟੀਆਂ ਨੂੰ ਅਲਰਟ ਕੀਤਾ ਗਿਆ । ਐੱਸਐੱਸਪੀ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਦੀ ਮੁਸਤੈਦੀ ਕਾਰਨ ਖੋਹ ਦੀ ਵਾਰਦਾਤ ਤੋਂ ਚਾਰ ਘੰਟੇ ਦੇ ਵਿੱਚ ਪੁਲਿਸ ਨੇ ਮੁਲਜ਼ਮਾਂ ਨੂੰ ਸਮੇਤ ਮੋਟਰਸਾਈਕਲ ਗ੍ਰਿਫ਼ਤਾਰ ਕੀਤਾ।ਮੁੱਢਲੀ ਤਫਤੀਸ਼ 'ਚ ਪਾਇਆ ਗਿਆ ਇਨ੍ਹਾਂ ਵਿਅਕਤੀਆਂ ਖਿਲਾਫ ਪਹਿਲਾਂ ਵੀ 9 ਮੁਕੱਦਮੇਂ ਵੱਖ-ਵੱਖ ਥਾਣਿਆਂ ਵਿੱਚ ਦਰਜ ਹਨ। ਇਨ੍ਹਾਂ ਸਬੰਧੀ ਡੂੰਘਾਈ ਨਾਲ ਤਫਤੀਸ਼ ਜਾਰੀ ਹੈ। ਇਸ ਮੌਕੇ ਐੱਸਪੀ ਡੀ ਰਣਧੀਰ ਕੁਮਾਰ, ਸੁਖਵਿੰਦਰ ਸਿੰਘ ਉਪ ਕਪਤਾਨ ਪੁਲਿਸ ਸ਼ਹਿਰੀ ਅਤੇ ਵੱਖ-ਵੱਖ ਥਾਣਿਆਂ ਦੇ ਥਾਣੇਦਾਰ ਵੀ ਹਾਜ਼ਰ ਸਨ।
1 Lakh 60 Thousand Rupees Were Stolen From The Girl The Robbers Were Caught By The Police In Four Hours
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)