ਸਾਈਬਰ ਠੱਗਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਸਾਰਾਗੜ੍ਹੀ ਸਰਾਂ ਦੇ ਨਾਂ ’ਤੇ ਖਾਤਾ ਬਣਾ ਕੇ ਸੰਗਤਾਂ ਨੂੰ ਠੱਗੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ। ਸਾਈਬਰ ਠੱਗ ਸਰਾਂ ਬੁੱਕ ਕਰਨ ਦੇ ਨਾਂ ’ਤੇ ਖਾਤੇ ’ਚ ਆਨਲਾਈਨ ਪੈਸੇ ਜਮ੍ਹਾਂ ਕਰਨ ਲਈ ਕਿਊਆਰ ਕੋਡ ਦੀ ਵਰਤੋਂ ਕਰਦੇ ਹਨ ਅਤੇ ਬਾਅਦ ’ਚ ਫੋਨ ਬੰਦ ਕਰ ਦਿੰਦੇ ਹਨ। ਕਈ ਸ਼ਰਧਾਲੂ ਇਨ੍ਹਾਂ ਠੱਗਾਂ ਦੇ ਸ਼ਿਕਾਰ ਹੋ ਚੁੱਕੇ ਹਨ।ਬੁੱਧਵਾਰ ਨੂੰ ਸੰਗਤ ਨੇ ਇਸ ਸਬੰਧੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਯਾਤਰੀ ਨਿਵਾਸ ਦੇ ਮੈਨੇਜਰ ਗੁਰਪ੍ਰੀਤ ਸਿੰਘ ਕੋਲ ਸ਼ਿਕਾਇਤ ਦਰਜ ਕਰਵਾਈ। ਮੈਨੇਜਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਠੱਗੀ ਤੋਂ ਬਚਣ ਲਈ ਸੰਗਤਾਂ ਨੂੰ ਹਮੇਸ਼ਾ ਸ਼੍ਰੋਮਣੀ ਕਮੇਟੀ ਦੀ ਸਾਰਾਗੜ੍ਹੀ ਸਰਾਂ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਕਮਰੇ ਬੁੱਕ ਕਰਵਾਉਣੇ ਚਾਹੀਦੇ ਹਨ। ਇਸ ਮੌਕੇ ਉਨ੍ਹਾਂ ਨੂੰ ਆਨਲਾਈਨ ਰਸੀਦ ਵੀ ਹਾਸਲ ਹੋ ਜਾਂਦੀ ਹੈ।
ਮੈਨੇਜਰ ਗੁਰਪ੍ਰੀਤ ਸਿੰਘ ਨੇ ਸੰਗਤਾਂ ਵੱਲੋਂ ਮਿਲੀਆਂ ਸ਼ਿਕਾਇਤਾਂ ਨੂੰ ਡੀਸੀਪੀ ਡੀਸੀਪੀ ਕੋਲ ਦਰਜ ਕਰਵਾਇਆ। ਉਨ੍ਹਾਂ ਡੀਸੀਪੀ ਤੋਂ ਤੁਰੰਤ ਠੱਗਾਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਡੀਸੀਪੀ ਆਲਮ ਵਿਜੇ ਨੇ ਕਿਹਾ ਹੈ ਕਿ ਮੈਨੇਜਰ ਵੱਲੋਂ ਦਿੱਤੀ ਸ਼ਿਕਾਇਤ ’ਤੇ ਸਾਈਬਰ ਕਰਾਈਮ ਬ੍ਰਾਂਚ ਵਲੋਂ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹ ਵੈੱਬਸਾਈਟ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਤਿਆਰ ਕੀਤੀ ਗਈ ਹੈ, ਜੋ ਪਿਛਲੇ ਕਈ ਮਹੀਨਿਆਂ ਤੋਂ ਠੱਗੀ ਦਾ ਧੰਦਾ ਚਲਾ ਕੇ ਸੰਗਤਾਂ ਨਾਲ ਠੱਗੀ ਮਾਰ ਰਿਹਾ ਹੈ। ਜਦੋਂ ਵੀ ਸੰਗਤ ਬੁਕਿੰਗ ਲਈ ਪੈਸੇ ਜਮ੍ਹਾਂ ਕਰਵਾਉਂਦੀ ਹੈ ਤਾਂ ਧੋਖੇਬਾਜ਼ ਕਿਊਆਰ ਕੋਡ ਰਾਹੀਂ ਪੈਸੇ ਆਪਣੇ ਖਾਤੇ ਵਿਚ ਪਵਾ ਲੈਂਦੇ ਹਨ। ਮਾਮਲੇ ਦੀ ਜਾਂਚ ਕਰ ਕੇ ਦੋਸ਼ੀ ਨੂੰ ਕਾਬੂ ਕਰ ਲਿਆ ਜਾਵੇਗਾ।
The Thugs Created Their Own Saragarhi Saran Website Manager Gurpreet Singh Complained To Dcp Alam
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)