ਸਾਲ 2020 ’ਚ ਜਦੋਂ ਪੂਰਾ ਸੰਸਾਰ ਕੋਰੋਨਾ ਦੇ ਕਹਿਰ ’ਚ ਘਰੋਂ ਘਰੀ ਡੱਕਿਆ ਹੋਇਆ ਸੀ ਅਤੇ ਇਸ ਜਾਨਲੇਵਾ ਬਿਮਾਰੀ ਨੇ ਆਪਣੀ ਲਪੇਟ ਵਿਚ ਲੈਂਦਿਆਂ ਕਈ ਜਾਨਾਂ ਲੈ ਲਈਆਂ। ਇਸਦੇ ਭਿਆਨਕ ਰੂਪ ਤੋਂ ਡਰਦਿਆਂ ਰਿਸ਼ਤੇ ਵੀ ਬੈਗਾਨੇ ਹੋ ਗਏ ਸਨ। ਕੋਰੋਨਾ ਨਾਲ ਹੋਈਆਂ ਮੌਤਾਂ ਦੇ ਅਨੇਕਾਂ ਮਾਮਲਿਆਂ ਵਿਚ ਆਪਣਿਆਂ ਨੇ ਹੀ ਕੋਰੋਨਾ ਨਾਲ ਜਾਨ ਗਵਾਉਣ ਵਾਲੇ ਪੁੱਤ, ਭੈਣ, ਭਰਾ, ਰਿਸ਼ਤੇਦਾਰ ਦੇ ਅੰਤਿਮ ਸਸਕਾਰ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਸੀ, ਕਿਉਂਕਿ ਡਰ ਸੀ ਕਿ ਸਸਕਾਰ ਕਰਨ ਨਾਲ ਉਨ੍ਹਾਂ ਨੂੰ ਵੀ ਕੋਰੋਨਾ ਨਾ ਹੋ ਜਾਵੇ। ਅਜਿਹੇ ਵਿਚ ਜਗਰਾਓਂ ਦੀ ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਦਾ ਨੌਜਵਾਨ ਮੈਂਬਰ ਵਿਸ਼ਾਲ ਸ਼ਰਮਾ ਅੱਗੇ ਆਇਆ। ਉਸ ਨੇ ਕੋਰੋਨਾ ਨਾਲ ਮਰਨ ਵਾਲੇ ਵਿਅਕਤੀਆਂ ਦੇ ਅੰਤਿਮ ਸਸਕਾਰ ਕਰਨ ਦਾ ਬੀੜਾ ਚੁੱਕਿਆ।
ਉਸ ਸਮੇਂ ਵਿਸ਼ਾਲ ਸ਼ਰਮਾ ਨੇ ਕਰੀਬ 25 ਵਿਅਕਤੀਆਂ ਦੀ ਕੋਰੋਨਾ ਨਾਲ ਮੌਤ ਹੋਣ ’ਤੇ ਆਪਣੀ ਪ੍ਰਵਾਹ ਨਾ ਕਰਦਿਆਂ ਅੰਤਿਮ ਸਸਕਾਰ ਕੀਤੇ। ਸਮੇਂ ਦੇ ਨਾਲ ਕੋਰੋਨਾ ਦਾ ਕਹਿਰ ਖਤਮ ਹੋਇਆ ਤਾਂ ਵਿਸ਼ਾਲ ਸ਼ਰਮਾ ਨੇ ਲਾਵਾਰਿਸ ਮਿਲਦੀਆਂ ਲਾਸ਼ਾਂ ਦੇ ਅੰਤਿਮ ਸਸਕਾਰ ਲਈ ਆਉਂਦੀਆਂ ਦਿੱਕਤਾਂ ਦਾ ਪਤਾ ਲੱਗਾ ਤਾਂ ਉਸ ਨੇ ਉਸ ਦਿਨ ਤੋਂ ਹੀ ਜਗਰਾਓਂ ਇਲਾਕੇ ’ਚ ਮਿਲਦੀ ਹਰ ਇੱਕ ਲਾਵਾਰਿਸ ਦਾ ਲਾਸ਼ ਵਾਰਿਸ ਬਨਣ ਦਾ ਫੈਸਲਾ ਕਰ ਲਿਆ। ਵਿਸ਼ਾਲ ਸ਼ਰਮਾ ਇਨ੍ਹਾਂ ਮਿਲਦੀਆਂ ਲਾਵਾਰਿਸ ਲਾਸ਼ਾਂ ਦਾ ਪੂਰੇ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਪਰਿਵਾਰਕ ਮੈਂਬਰ ਵਾਂਗ ਅੰਤਿਮ ਸਸਕਾਰ ਕਰਦਾ ਆ ਰਿਹਾ ਹੈ।ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਉਹ ਹੁਣ ਤਕ ਰੇਲ ਅਤੇ ਸੜਕੀ ਹਾਦਸਿਆਂ ਤੋਂ ਇਲਾਵਾ ਨਹਿਰ, ਅਣਪਛਾਤੇ ਵਾਹਨਾਂ ਦੀ ਲਪੇਟ ਵਿਚ ਆ ਕੇ ਮਰਨ ਵਾਲੇ 77 ਵਿਅਕਤੀਆਂ ਦੀਆਂ ਲਾਵਾਰਿਸ ਲਾਸ਼ਾਂ ਦਾ ਅੰਤਿਮ ਸਸਕਾਰ ਕਰ ਚੁੱਕਾ ਹੈ। ਇਸ ਵਿਚ ਇੱਕ ਨਵਜੰਮਿਆ ਬੱਚਾ ਵੀ ਸ਼ਾਮਲ ਹੈ। ਜਿਸ ਨੂੰ ਜਨਮ ਦੇਣ ਤੋਂ ਬਾਅਦ ਲੋਕ-ਲਾਜ ਦੇ ਡਰੋਂ ਮਾਂ ਨੇ ਹੀ ਨਹਿਰ ਵਿਚ ਸੁੱਟ ਦਿੱਤਾ ਸੀ। ਉਸ ਨੇ ਦੱਸਿਆ ਕਿ ਹਰ ਇੱਕ ਲਵਾਰਿਸ ਲਾਸ਼ ਦੇ ਅੰਤਿਮ ਸਸਕਾਰ ਲਈ ਕਰੀਬ 4 ਹਜਾਰ ਰੁਪਏ ਖਰਚ ਆਉਂਦਾ ਹੈ, ਇਹ ਸਾਰਾ ਖਰਚ ਸੰਸਥਾ ਨਾਲ ਜੁੜੇ ਦਾਨੀ ਸੱਜਣਾਂ ਵੱਲੋਂ ਕੀਤਾ ਜਾਂਦਾ ਹੈ।
ਵਿਸ਼ਾਲ ਸ਼ਰਮਾ ਨੇ ਦੱਸਿਆ ਕਿ ਕੋਰੋਨਾ ਦੇ ਸਮੇਂ ਜਦੋਂ ਆਪਣਿਆਂ ਨੇ ਹੀ ਖੂਨ ਦੇ ਰਿਸ਼ਤਿਆਂ ਦੀ ਕਦਰ ਕਰਨ ਦੀ ਥਾਂ ਕੋਰੋਨਾ ਦੇ ਭਿਆਨਕ ਰੂਪ ਤੋਂ ਡਰਦਿਆਂ ਪਾਸਾ ਵੱਟ ਲਿਆ ਸੀ। ਅਜਿਹੇ ਵਿਚ ਉਸ ਨੇ ਆਪਣੇ ਦਿਲ ਦੀ ਆਵਾਜ਼ ਸੁਣੀ ਅਤੇ ਬਿਨ੍ਹਾਂ ਕਿਸੇ ਡਰ ਤੋਂ ਕੋਰੋਨਾ ਨਾਲ ਮਰੇ ਵਿਅਕਤੀਆਂ ਦਾ ਅੰਤਿਮ ਸਸਕਾਰ ਕੀਤਾ। ਉਸਦੇ ਇਸ ਜਜ਼ਬੇ ਸਦਕਾ ਪ੍ਰਮਾਤਮਾ ਦੀ ਮੇਹਰ ਰਹੀ ਅਤੇ ਉਸਨੂੰ ਪੂਰੇ ਕੋਰੋਨਾ ਕਾਲ ਵਿਚ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਹੀਂ ਆਈ। ਜਿਸ ਤੋਂ ਬਾਅਦ ਉਸਨੇ ਲਾਵਾਰਿਸ ਮਿਲਦੀਆਂ ਲਾਸ਼ਾਂ ਦੇ ਅੰਤਿਮ ਸਸਕਾਰ ਦਾ ਫੈਸਲਾ ਕਰ ਲਿਆ। ਵਿਸ਼ਾਲ ਸ਼ਰਮਾ ਦਾ ਕਹਿਣਾ ਹੈ ਕਿ ਹੁਣ ਤਕ ਜਿੰਨੀਆਂ ਵੀ ਲਾਵਾਰਿਸ ਲਾਸ਼ਾਂ ਮਿਲੀਆਂ ਹਨ, ਉਨ੍ਹਾਂ ਸਾਰੀਆਂ ਦਾ ਬਕਾਇਦਾ ਧਾਰਮਿਕ ਆਸਥਾ ਮੁਤਾਬਿਕ ਅੰਤਿਮ ਸਸਕਾਰ ਕਰ ਚੁੱਕਾ ਹੈ ਅਤੇ ਬਕਾਇਦਾ ਇਨ੍ਹਾਂ ਸਾਰੀਆਂ ਲਾਵਾਰਿਸ ਲਾਸ਼ਾਂ ਦੀਆਂ ਅਸਥੀਆਂ ਵੀ ਸਤਲੁਜ ’ਚ ਜਲ ਪ੍ਰਵਾਹ ਕਰਕੇ ਆਉਂਦਾ ਹੈ।
Social Worker Vishal Sharma Of kar Bhala Ho Bhala Was Honored For Cremating The Dead Body During Corona
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)