ਕੰਗਨਾ 'ਤੇ NSA ਲਾ ਕੇ ਭੇਜਿਆ ਜਾਵੇ ਡਿਬਰੂਗੜ੍ਹ, ਕਿਸਾਨਾਂ ਨੂੰ ਖਾਲਿਸਤਾਨੀ ਕਹਿਣ 'ਤੇ ਸਾਬਕਾ ਮੰਤਰੀ ਨੇ CM ਮਾਨ ਤੋਂ ਕੀਤੀ ਮੰਗ

25/08/2024 | Public Times Bureau | panjab

ਭਾਜਪਾ ਸੰਸਦ ਮੈਂਬਰ ਤੇ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਦੇ ਦਿੱਤੇ ਬਿਆਨਾਂ ਤੋਂ ਬਾਅਦ ਪੰਜਾਬ ਵਿੱਚ ਕਾਰਵਾਈ ਦੀ ਮੰਗ ਉੱਠਣ ਲੱਗੀ ਹੈ। ਕਿਸਾਨਾਂ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਵੀ ਕੰਗਨਾ ਦੇ ਖ਼ਿਲਾਫ਼ FIR ਦਰਜ ਕਰਨ ਦੀ ਮੰਗ ਕੀਤੀ ਹੈ। ਕਾਂਗਰਸ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਡਾਕਟਰ ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕੰਗਨਾ ਦੇ ਖ਼ਿਲਾਫ਼ NSA ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਡਿਬਰੂਗੜ੍ਹ ਭੇਜਿਆ ਜਾਵੇ।

ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਨੇ ਵੀਡੀਓ ਸੰਦੇਸ਼ ਜਾਰੀ ਕਰਕੇ ਕਿਹਾ- ਕੰਗਨਾ ਰਣੌਤ ਹਰ ਰੋਜ਼ ਪੰਜਾਬ ਦੇ ਨੇਤਾਵਾਂ ਖ਼ਿਲਾਫ਼ ਜ਼ਹਿਰ ਉਗਲਦੀ ਹੈ। ਅੱਜ ਕੰਗਨਾ ਰਣੌਤ ਨੇ ਕਿਹਾ ਕਿਸਾਨ ਖ਼ਾਲਿਸਤਾਨੀ ਹਨ। ਕੰਗਨਾ ਨੇ ਕਿਹਾ ਕਿ ਕਿਸਾਨ ਅੰਦੋਲਨ ਇਸ ਮੌਕੇ ਵੇਰਕਾ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕਰਦਾ ਹਾਂ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਉਨ੍ਹਾਂ ਖ਼ਿਲਾਫ਼ ਐਫ.ਆਈ.ਆਰ. ਦਰਜ ਕੀਤੀ ਜਾਵੇ। ਉਸ ਦੇ ਖਿਲਾਫ ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਜਾਣੀ ਚਾਹੀਦੀ ਹੈ ਤੇ ਉਸ ਨੂੰ ਡਿਬਰੂਗੜ੍ਹ ਜੇਲ੍ਹ ਭੇਜਿਆ ਜਾਣਾ ਚਾਹੀਦਾ ਹੈ।

ਦੌਰਾਨ ਕਤਲ ਅਤੇ ਬਲਾਤਕਾਰ ਹੋਏ। ਕੰਗਨਾ ਰਣੌਤ ਕਿਸੇ ਦੇ ਸ਼ਹਿ 'ਤੇ ਬੋਲ ਰਹੀ ਹੈ। ਭਾਜਪਾ ਨੂੰ ਇਸ ਬਾਰੇ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ। ਉਹ ਭਾਜਪਾ ਦੀ ਚੁਣੀ ਹੋਈ ਸੰਸਦ ਮੈਂਬਰ ਹੈ। ਉਹ ਕੋਈ ਆਮ ਕਲਾਕਾਰ ਨਹੀਂ ਹੈ, ਉਹ ਐਮ.ਪੀ. ਹੈ। ਭਾਜਪਾ ਨੂੰ ਸਪੱਸ਼ਟੀਕਰਨ ਦੇਣਾ ਚਾਹੀਦਾ ਹੈ।


Kangana Should Be Sent To Dibrugarh With Nsa Ex minister Demands Cm Mann For Calling Farmers Khalistani


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App