ਸਿੱਧੂ ਮੂਸੇਵਾਲੇ ਦੇ ਪਿਤਾ ਕਿਹੜੇ ਮਾਮਲੇ ਨੂੰ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਅਦਾਲਤ 'ਚ ਪੁੱਜੇ, ਵਕੀਲ ਭਾਈਚਾਰੇ ਵੱਲੋਂ ਕੀਤਾ ਗਿਆ ਸਨਮਾਨ

11/09/2024 | Public Times Bureau | panjab

ਅਨੰਦਪੁਰ ਸਾਹਿਬ- ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੀ ਕੋਰਟ ਵਿੱਚ ਇੱਕ ਮਾਮਲੇ ਨੂੰ ਲੈ ਕੇ ਪੁੱਜੇ ਤੇ ਇਸ ਉਪਰੰਤ ਉਹਨਾਂ ਦਾ ਸ਼੍ਰੀ ਅਨੰਦਪੁਰ ਸਾਹਿਬ ਦੀ ਬਾਰ ਐਸੋਸੀਏਸ਼ਨ ਦੇ ਵਕੀਲ ਭਾਈਚਾਰੇ ਵੱਲੋਂ ਸਨਮਾਨ ਵੀ ਕੀਤਾ ਗਿਆ।।


ਪੱਤਰਕਾਰਾਂ ਨਾਲ ਗੱਲ ਕਰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਕੁਝ ਗੀਤ ਕੁਝ ਲੋਕਾਂ ਵੱਲੋਂ ਲੀਕ ਕੀਤੇ ਗਏ ਸਨ ਤੇ ਇਸ ਸਬੰਧੀ ਇਹ ਮਾਮਲਾ ਅਦਾਲਤ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ।, ਉਹਨਾਂ ਕਿਹਾ ਕਿ ਪਿਛਲੇ ਸਮੇਂ ਵਿੱਚ ਪਰਿਵਾਰਿਕ ਰੁਝੇਵਿਆਂ ਦੇ ਚਲਦਿਆਂ ਉਹ ਇਸ ਪਾਸੇ ਧਿਆਨ ਨਹੀਂ ਦੇ ਸਕੇ ਪ੍ਰੰਤੂ ਹੁਣ ਉਹ ਇਸ ਮਾਮਲੇ ਵੱਲ ਪੂਰਾ ਧਿਆਨ ਦੇਣਗੇ।


ਇੱਕ ਸਵਾਲ ਦੇ ਜਵਾਬ ਵਿੱਚ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਮੂਸੇ ਵਾਲਾ ਦੇ ਬਹੁਤ ਸਾਰੇ ਗੀਤ ਜੋ ਪਹਿਲਾਂ ਰਿਕਾਰਡ ਹੋਏ ਹਨ ਉਹ ਉਹਨਾਂ ਕੋਲ ਪਏ ਹਨ ਤੇ ਇੱਕ-ਇੱਕ ਕਰਕੇ ਉਹ ਗੀਤ ਮਾਰਕੀਟ ਦੇ ਵਿੱਚ ਆਉਂਦੇ ਰਹਿਣਗੇ, ਉਹਨਾਂ ਕਿਹਾ ਕਿ ਅਸੀਂ ਲੰਬਾ ਸਮਾਂ ਮਾਰਕੀਟ ਦੇ ਵਿੱਚ ਟਿਕੇ ਰਵਾਂਗੇ ਕਿਉਂਕਿ ਸਾਡੇ ਕੋਲ ਬਹੁਤ ਮਟੀਰੀਅਲ ਪਿਆ ਹੈ। ਉਹਨਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਲੋਕ ਬਹੁਤ ਪਿਆਰ ਕਰ ਰਹੇ ਹਨ ਤੇ ਜਦੋਂ ਵੀ ਉਹਨਾਂ ਦਾ ਗੀਤ ਸੋਸ਼ਲ ਮੀਡੀਆ ਤੇ ਆਉਂਦਾ ਹੈ ਤਾਂ ਇੱਕਦਮ ਹਿਟ ਹੋ ਜਾਂਦਾ ਹੈ ਤੇ ਦੂਜੇ ਪਾਸੇ ਉਹਨਾਂ ਦੇ ਵਿਰੋਧੀਆਂ ਦੇ ਗੀਤਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਪ੍ਰਸਿੱਧੀ ਸਿੱਧੂ ਮੂਸੇਵਾਲਾ ਦੇ ਗੀਤਾਂ ਤੋਂ ਕਿਤੇ ਘੱਟ ਹੈ।


ਚੋਣਾਂ ਲੜਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਬਲਕੌਰ ਸਿੰਘ ਨੇ ਕਿਹਾ ਕਿ ਅਜੇ ਉਹਨਾਂ ਦਾ ਅਜਿਹਾ ਕੋਈ ਵਿਚਾਰ ਨਹੀਂ ਹੈ ਪਰੰਤੂ ਜੇਕਰ ਪਾਰਟੀ ਹਾਈ ਕਮਾਂਡ ਉਹਨਾਂ ਨੂੰ ਕੋਈ ਜਿੰਮੇਵਾਰੀ ਦੇਵੇਗੀ ਤਾਂ ਉਹ ਜਿਵੇਂਵਾਰੀ ਨੂੰ ਤਨ ਦਹੀ ਨਾਲ ਨਿਭਾਉਣਗੇ। ਹਰਿਆਣਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦਾ ਗੱਠਜੋੜ ਨਾ ਹੋਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਬਲਕੌਰ ਸਿੰਘ ਨੇ ਕਿਹਾ ਕਿ ਉਹ ਇੰਨੇ ਵੱਡੇ ਨਹੀਂ ਹਨ ਕਿ ਉਹ ਇਸ ਬਾਰੇ ਕੋਈ ਕਮੈਂਟ ਕਰ ਸਕਣ ਪਰੰਤੂ ਜੋ ਕਾਂਗਰਸ ਹਾਈ ਕਮਾਂਡ ਵੱਲੋਂ ਕੀਤਾ ਜਾ ਰਿਹਾ ਹੈ ਉਹ ਸਾਰਾ ਕੁਝ ਸੋਚ ਸਮਝ ਕੇ ਹੀ ਕੀਤਾ ਜਾ ਰਿਹਾ।

Sidhu Moosewale s Father Reached The Court Of Sri Anandpur Sahib Regarding Which Case The Lawyer Community Honored Him


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App