ਚਿੱਟੇ ਦਿਨ ਘਰ ਅੰਦਰ ਦਾਖਲ ਹੋਏ ਦੋ ਬਦਮਾਸ਼ਾਂ ਨੇ ਬਜ਼ੁਰਗ ਔਰਤ ਨੂੰ ਰਸੋਈ 'ਚ ਬੰਧਕ ਬਣਾਇਆ ਤੇ ਘਰ 'ਚੋਂ 7 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਤੇ 50 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ l ਇਸ ਵਾਰਦਾਤ ਦਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਨੌਕਰਾਣੀ ਘਰ 'ਚ ਸਫਾਈ ਕਰਨ ਆਈ l ਇਸ ਮਾਮਲੇ 'ਚ ਥਾਣਾ ਸਦਰ ਦੀ ਪੁਲਿਸ ਨੇ ਸਰਾਭਾ ਨਗਰ ਐਕਸਟੈਂਸ਼ਨ ਦੇ ਰਹਿਣ ਵਾਲੇ ਬਲਜੀਤ ਸਿੰਘ ਦੀ ਸ਼ਿਕਾਇਤ 'ਤੇ ਦੋ ਅਣਪਛਾਤੇ ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।ਜਾਣਕਾਰੀ ਦਿੰਦਿਆਂ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਪ੍ਰਾਪਰਟੀ ਦਾ ਕਾਰੋਬਾਰ ਕਰਦੇ ਹਨ।
ਉਹ ਕੈਨੇਡਾ 'ਚ ਵੱਸ ਰਹੇ ਐਨਆਰਆਈ ਦੇ ਘਰ ਦੀ ਉੱਪਰ ਵਾਲੀ ਮੰਜ਼ਿਲ 'ਚ ਕਿਰਾਏ 'ਤੇ ਰਹਿ ਰਹੇ ਹਨ l ਬਲਜੀਤ ਸਿੰਘ ਮੁਤਾਬਕ ਬੀਤੇ ਦਿਨ ਸਵੇਰੇ 9:30 ਵਜੇ ਦੇ ਕਰੀਬ ਉਹ ਆਪਣੇ ਦਫਤਰ ਚਲੇ ਗਏl ਕੁਝ ਸਮੇਂ ਬਾਅਦ ਉਨ੍ਹਾਂ ਦੀ ਨੂੰਹ ਤੇ ਬੇਟਾ ਵੀ ਆਪੋ ਆਪਣੇ ਕੰਮਾਂ 'ਤੇ ਚਲੇ ਗਏ l ਬਲਜੀਤ ਸਿੰਘ ਨੇ ਦੱਸਿਆ ਕਿ ਇਕ ਸਾਲ ਪਹਿਲੋਂ ਉਨ੍ਹਾਂ ਦੇ ਬੇਟੇ ਦਾ ਵਿਆਹ ਹੋਇਆ ਸੀ ਤੇ ਸਾਰਾ ਸੋਨਾ ਉਨ੍ਹਾਂ ਦੀਆਂ ਘਰ ਦੀਆਂ ਅਲਮਾਰੀਆਂ 'ਚ ਪਿਆ ਸੀl ਸਵੇਰ ਵੇਲੇ ਘਰ 'ਚ ਬਲਜੀਤ ਸਿੰਘ ਦੀ ਪਤਨੀ ਅਮਰਜੀਤ ਕੌਰ(60) ਹੀ ਮੌਜੂਦ ਸੀ। ਇਸੇ ਦੌਰਾਨ ਦੋ ਵਿਅਕਤੀ ਘਰ ਅੰਦਰ ਦਾਖਲ ਹੋਏl ਅਮਰਜੀਤ ਕੌਰ ਨੂੰ ਇੰਝ ਜਾਪਿਆ ਕਿ ਉਹ ਕੂੜਾ ਚੁੱਕਣ ਵਾਲੇ ਹਨ l ਕਮਰੇ ਅੰਦਰ ਵੜੇ ਬਦਮਾਸ਼ਾਂ ਨੇ ਕੁੰਡੀ ਲਗਾ ਕੇ ਉਸ ਨੂੰ ਬੰਧਕ ਬਣਾਇਆ ਤੇ ਘਰ ਦੀਆਂ ਅਲਮਾਰੀਆਂ ਸਾਫ ਕਰ ਦਿੱਤੀਆਂ l
ਜਿਵੇਂ ਹੀ ਬਦਮਾਸ਼ ਕਮਰੇ ਅੰਦਰ ਦਾਖਲ ਹੋਏ ਤਾਂ ਬਲਜੀਤ ਸਿੰਘ ਦੇ ਘਰ 'ਚ ਰੱਖਿਆ ਕੁੱਤਾ ਭੌਂਕਣ ਲੱਗ ਪਿਆ l ਬਦਮਾਸ਼ਾਂ ਨੇ ਅਮਰਜੀਤ ਕੌਰ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਅਤੇ ਕੁੱਤੇ ਨੂੰ ਬੰਨਣ ਲਈ ਕਿਹਾ l ਬਲਜੀਤ ਕੌਰ ਨੇ ਜਿਵੇਂ ਹੀ ਕੁੱਤੇ ਨੂੰ ਬੰਨਿਆ ਉਨ੍ਹਾਂ ਨੇ ਉਸ ਦੇ ਮੂੰਹ 'ਤੇ ਟੇਪ ਲਗਾ ਕੇ ਉਸਨੂੰ ਰਸੋਈ ਅੰਦਰ ਕੁਰਸੀ 'ਤੇ ਬੰਨ੍ਹ ਦਿੱਤਾ l ਬਦਮਾਸ਼ਾਂ ਨੇ ਅਲਮਾਰੀਆਂ 'ਚੋਂ 7 ਲੱਖ ਰੁਪਏ ਦੇ ਸੋਨੇ ਦੇ ਗਹਿਣੇ ਅਤੇ 50 ਹਜ਼ਾਰ ਰੁਪਏ ਦੀ ਰਕਮ ਲੁੱਟ ਲਈl ਕਾਰੋਬਾਰੀ ਬਲਜੀਤ ਸਿੰਘ ਨੇ ਦੱਸਿਆ ਕਿ ਤਕਰੀਬਨ ਸਾਢੇ 11 ਵਜੇ ਦੇ ਕਰੀਬ ਉਨ੍ਹਾਂ ਦੇ ਘਰ ਵਿੱਚ ਕੰਮ ਕਰਨ ਵਾਲੀ ਰਸ਼ਮੀ ਆ ਗਈ l
ਰਸ਼ਮੀ ਨੇ ਦਰਵਾਜ਼ਾ ਖੜਕਾਇਆ, ਪਰ ਅੰਦਰੋਂ ਤਾਲਾ ਲੱਗਾ ਹੋਣ ਕਾਰਨ ਉਹ ਹੇਠਾਂ ਵਾਲੇ ਪੋਰਸ਼ਨ ਵਿੱਚ ਸਫਾਈ ਕਰਨ ਚਲੀ ਗਈ l ਨੌਕਰਾਣੀ ਨੂੰ ਆਉਂਦਿਆਂ ਦੇਖ ਬਦਮਾਸ਼ ਕੁੰਡੀਆਂ ਖੋਲ੍ ਕੇ ਛੱਤ ਤੋਂ ਫਰਾਰ ਹੋ ਗਏ। ਕੁਝ ਸਮੇਂ ਬਾਅਦ ਜਦ ਰਸ਼ਮੀ ਉੱਪਰ ਵਾਲੇ ਪੋਰਸ਼ਨ ਵਿੱਚ ਆਈ ਤਾਂ ਉਸਨੇ ਅਮਰਜੀਤ ਕੌਰ ਨੂੰ ਬੇਸੁੱਧ ਹਾਲਤ ਵਿੱਚ ਦੇਖਿਆl ਬਦਮਾਸ਼ਾਂ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਪਹਿਲੋਂ ਅਮਰਜੀਤ ਕੌਰ ਨੂੰ ਕੁਝ ਸੁੰਘਾ ਕੇ ਬੇਹੋਸ਼ ਕਰ ਦਿੱਤਾ ਸੀ l ਅਮਰਜੀਤ ਕੌਰ ਦੇ ਹੱਥ ਬੰਨ੍ਹੇ ਤੇ ਮੂੰਹ ਤੇ ਟੇਪ ਲੱਗੀ ਦੇਖ ਰਸ਼ਮੀ ਦੇ ਹੋਸ਼ ਉੱਡ ਗਏl ਨੌਕਰਾਣੀ ਦੇ ਆਲੇ ਦੁਆਲੇ ਦੇ ਲੋਕਾਂ ਨੂੰ ਬੁਲਾਇਆ ਅਤੇ ਬਲਜੀਤ ਸਿੰਘ ਨੂੰ ਸੂਚਨਾ ਦਿੱਤੀl ਉਧਰੋਂ ਇਸ ਮਾਮਲੇ ਵਿੱਚ ਥਾਣਾ ਸਦਰ ਦੀ ਪੁਲਿਸ ਨੇ ਪ੍ਰਾਪਰਟੀ ਕਾਰੋਬਾਰੀ ਬਲਜੀਤ ਸਿੰਘ ਦੀ ਸ਼ਿਕਾਇਤ ਤੇ ਅਣਪਛਾਤੇ ਬਦਮਾਸ਼ਾਂ ਦੇ ਖਿਲਾਫ ਮੁਕਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
A Major Incident In Ludhiana Property Businessman s Wife Was Taken Hostage And Looted Of Jewelry Worth Lakhs Of Rupees
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)