ਏਸ਼ੀਆ ਦੀ ਦੂਜੀ ਵੱਡੀ ਦਾਣਾ ਮੰਡੀ ਵਿੱਚ ਅੱਜ ਝੋਨੇ ਦੀ ਖਰੀਦ ਡਿਪਟੀ ਕਮਿਸ਼ਨਰ ਲੁਧਿਆਣਾ ਜਤਿੰਦਰ ਜੌਰਵਾਲ ਨੇ ਸ਼ੁਰੂ ਕਰਵਾਈ। ਇਸ ਮੌਕੇ DFC ਲੁਧਿਆਣਾ ਤੇ ਜਗਰਾਓਂ ਆੜਤੀ ਐਸੋਸ਼ੇਸ਼ਨ ਦੇ ਸਾਰੇ ਆੜਤੀ ਵੀਰਾਂ ਸਮੇਤ ਰਾਈਸ ਮਿੱਲਰਜ਼ ਵੀ ਮੌਜੂਦ ਰਹੇ।
ਇਸ ਮੌਕੇ ਜਿਹੜਾ ਝੋਨਾ ਵਿਕਿਆ ਉਸਦਾ ਭਾਅ MSP ਅਨੁਸਾਰ 2320 ਰੁਪਏ ਲੱਗਿਆ ਤੇ ਡਿਪਟੀ ਕਮਿਸ਼ਨਰ ਨੇ ਝੋਨੇ ਦੀ ਢੇਰੀ ਲਿਆਉਣ ਵਾਲੇ ਕਿਸਾਨ ਦਾ ਮੂੰਹ ਵੀ ਮਿੱਠਾ ਕਰਵਾਇਆ। ਇਸ ਮੌਕੇ ਆੜਤੀ ਵੀਰ ਵੀ ਕਈ ਦਿਨਾਂ ਦੀ ਹੜਤਾਲ ਤੋ ਬਾਅਦ ਆਪਣੀਆਂ ਮੰਗਾਂ ਮੰਨ ਲਏ ਜਾਣ ਤੋ ਬਾਅਦ ਸ਼ੁਰੂ ਹੋਈ ਝੋਨੇ ਦੀ ਖਰੀਦ ਤੋ ਕਾਫੀ ਖੁਸ਼ ਨਜ਼ਰ ਆਏ ਤੇ ਉਮੀਦ ਜਤਾਈ ਕਿ ਸਾਰਿਆਂ ਦੇ ਸਹਿਯੋਗ ਨਾਲ ਝੋਨੇ ਦਾ ਇਹ ਸੀਜਨ ਸਹੀ ਢੰਗ ਨਾਲ ਨੇਪਰੇ ਚੜ ਸਕੇਗਾ।
ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਤੇ DFC ਮੈਡਮ ਗੀਤਾ ਵਿਸ਼ੰਭੂ ਨੇ ਕਿਹਾਕਿ ਆੜ੍ਹਤੀਆਂ ਤੇ ਸ਼ੈਲਰਾਂ ਵਾਲਿਆਂ ਸਮੇਤ ਲੇਵਰ ਦੀਆਂ ਕਾਫੀ ਮੰਗਾਂ ਮੰਨ ਲਈਆਂ ਗਈਆਂ ਹਨ ਤੇ ਹੁਣ ਝੋਨੇ ਦਾ ਸੀਜਨ ਅੱਜ ਤੋ ਵਧੀਆ ਢੰਗ ਨਾਲ ਸ਼ੁਰੂ ਹੋ ਗਿਆ ਹੈ ਤੇ ਕਿਸੇ ਨੂੰ ਵੀ ਇਸ ਝੋਨੇ ਦੇ ਸੀਜਨ ਦੌਰਾਨ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।
Deputy Commissioner Ludhiana Jatinder Jorwal Started The Purchase Of Paddy In Asia s Second Largest Grain Market
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)