ਜਲੰਧਰ ਦੇ ਅੰਮ੍ਰਿਤਸਰ ਮਾਰਗ 'ਤੇ ਸਥਿਤ ਨਿੱਜੀ ਸਕੂਲ ਸੀਜੇਐਸ ਪਬਲਿਕ ਸਕੂਲ 'ਚ ਵਿਦਿਆਰਥੀਆਂ ਦੇ ਕੜੇ ਲੁਆਉਣ ਦਾ ਫ਼ੁਰਮਾਨ ਜਾਰੀ ਕਰਨ ਵਾਲੀ ਪ੍ਰਿੰਸੀਪਲ ਤੇ ਵਿਰੋਧ ਕਰਨ ਗਏ ਸਿੱਖ ਤਾਲਮੇਲ ਕਮੇਟੀ ਅਤੇ ਹੋਰ ਆਗੂਆਂ ਨਾਲ ਬਦਤਮੀਜ਼ੀ ਕਰਨ 'ਤੇ ਸਕੂਲ ਮੈਨੇਜਮੈਂਟ ਕਮੇਟੀ ਨੇ ਪ੍ਰਿੰਸੀਪਲ ਅਤੇ ਕਲਰਕ ਨੂੰ ਨੌਕਰੀ ਤੋਂ ਬਰਖ਼ਾਸਤ ਕਰ ਕੇ ਸਿੱਖ ਆਗੂਆਂ ਕੋਲੋਂ ਮਾਫ਼ੀ ਮੰਗ ਕੇ ਜਾਨ ਛੁਡਾਈ।
ਮਾਮਲਾ ਪੁਲਿਸ ਤਕ ਪਹੁੰਚਣ ਤੇ ਕੜੇ ਲਹਾਉਣ ਦਾ ਫਰਮਾਨ ਜਾਰੀ ਕਰਨ ਵਾਲੀ ਪ੍ਰਿੰਸੀਪਲ ਵਲੋਂ ਖ਼ੁਦ ਕੜੇ ਪਵਾ ਕੇ ਗਲਤੀ ਮੰਨਦਿਆਂ ਹੋਇਆਂ ਮਾਫ਼ੀ ਮੰਗੀ ਗਈ। ਅਜਿਹਾ ਕਰਨ 'ਤੇ ਪੀੜਤ ਵਿਦਿਆਰਥੀਆਂ ਵਲੋਂ ਸਿੱਖ ਤਾਲਮੇਲ ਕਮੇਟੀ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਖੁਸ਼ੀ ਮਨਾਈ ਗਈ। ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜੋ ਵੀ ਵਿਦਿਆਰਥੀ ਕੜਾ ਪਾ ਕੇ ਸਕੂਲ ਆਉਂਦਾ ਸੀ ਉਸਦੇ ਜ਼ਬਰਦਸਤੀ ਕੜੇ ਉਤਰਵਾਏ ਜਾਂਦੇ ਸੀ। ਵਿਰੋਧ ਕਰਨ 'ਤੇ ਉਨ੍ਹਾਂ ਨੂੰ ਸਕੂਲ ਆਉਣ ਦੀ ਆਗਿਆ ਨਹੀਂ ਦਿੱਤੀ ਜਾਂਦੀ ਸੀ।
The principal and the clerk who issued the order to suspend the students were fired
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)