ਲੁਧਿਆਣਾ (ਅਮਰਪ੍ਰੀਤ ਸਿੰਘ ਮੱਕੜ) ਸਾਊਥ ਸਿਟੀ ਰੋਡ ਤੇ ਬਣੇ ਇੱਕ ਕਲੱਬ ਦਾ ਮਾਲਕ ਕਈ ਦਿਨਾਂ ਤੋਂ ਲਾਪਤਾ ਹੈ I ਉਸਦਾ ਮੋਬਾਈਲ ਫੋਨ ਵੀ ਬੰਦ ਆ ਰਿਹਾ ਹੈ I ਪਰਿਵਾਰ ਅਤੇ ਪੁਲਿਸ ਇਸ ਬਾਰੇ ਬੋਲਾਂ ਤੋਂ ਗੁਰੇਜ਼ ਕਰ ਰਹੇ ਹਨ ਪਰ ਜਾਣਕਾਰੀ ਅਨੁਸਾਰ ਨੌਜਵਾਨ ਦਾ ਕਈ ਕਰੋੜਾਂ ਰੁਪਏ ਦਾ ਲੈਣ ਦੇਣ ਸੀ ਜਿਸ ਕਰਕੇ ਉਹ ਲੁਧਿਆਣਾ ਛੱਡ ਕੇ ਚਲਾ ਗਿਆ I
ਜਾਣਕਾਰੀ ਅਨੁਸਾਰ ਨੌਜਵਾਨ ਜੋ ਭਾਈ ਰਣਧੀਰ ਸਿੰਘ ਨਗਰ ਵਿਖੇ ਰਹਿੰਦਾ ਹੈ ਅਤੇ ਸਾਊਥ ਸਿਟੀ ਰੋਡ ਤੇ ਬਣੇ ਕਲੱਬ ਵਿੱਚ ਹਿੱਸੇਦਾਰ ਹੈ, ਕਈ ਦਿਨਾਂ ਤੋਂ ਲਾਪਤਾ ਹੈ ਈ ਉਸਦੇ ਜਾਣਕਾਰ ਦੱਸਦੇ ਹਨ ਕਿ ਨੌਜਵਾਨ ਜੂਏ ਵਿੱਚ ਕਰੋੜਾਂ ਰੁਪਏ ਹਰ ਗਿਆ ਜਿਸ ਤੋਂ ਬਾਅਦ ਉਹ ਲੁਧਿਆਣਾ ਛੱਡਕੇ ਚਲਾ ਗਿਆ I ਕੁਛ ਦੋਸਤ ਕਹਿੰਦੇ ਹਨ ਕਿ ਨੌਜਵਾਨ ਨੇ ਜਿਨ੍ਹਾਂ ਤੋਂ ਵਿਆਜ਼ ਤੇ ਪੈਸੇ ਲਾਏ ਸੀ ਉਹ ਤੰਗ ਕਰਦੇ ਸਨ ਇਸ ਕਰਕੇ ਉਹ ਭੱਜ ਗਿਆ I ਗੁੰਮਸ਼ੁਦਾ ਨੌਜਵਾਨ ਦੇ ਕਈ ਦੋਸਤ ਤਾਂ ਇਹ ਵੀ ਦੱਸਦੇ ਹਨ ਕਿ ਨੌਜਵਾਨ ਕਿਸੇ ਕੁੜੀ ਨੂੰ ਵੀ ਨਾਲ ਲੈਕੇ ਗਿਆ ਹੈ I
ਕੁਛ ਸਮਾਂ ਪਹਿਲਾਂ ਉਸਨੇ ਆਪਣੇ Whatsapp ਦੇ ਸਟੇਟਸ ਤੇ ਲਿਖਿਆ ਕਿ ਜਿਹੜੇ ਲੋਕ ਉਸ ਤੋਂ 15 -20 ਪ੍ਰਤੀਸ਼ਤ ਮਹੀਨਾ ਦਾ ਵਿਆਜ਼ ਲੈਂਦੇ ਰਹੇ ਉਹ ਵੀ ਹੁਣ ਉਸਦਾ ਸਾਥ ਛੱਡ ਗਏ I ਉਸਨੇ ਉਹਨਾਂ ਦਾ ਨਾਮ ਦਾ ਖੁਲਾਸਾ ਕਰਨ ਬਾਰੇ ਵੀ ਗੱਲ ਕਹੀ I ਉਸਨੇ ਇੱਕ ਵਿਅਕਤੀ ਦਾ ਨਾਮ ਕਿਖਦੇ ਹੋਏ ਕਿਹਾ ਕਿ ਮੈਂ ਉਸਨੂੰ ਭਾਰੀ ਵਿਯਯਾਜ਼ ਦਿੰਦਾ ਰਿਹਾ ਹਾਂ I ਇਹਨੇ ਪੈਸੇ ਨਹੀਂ ਸੀ ਜਿਨ੍ਹਾਂ ਉਹ ਵਿਆਜ਼ ਦੇ ਚੁੱਕਾ ਹੈ I ਹੀ ਕਰਨਾ ਕਰਕੇ ਅੱਜ ਮੈਂ ਮੁਸੀਬਤ ਵਿੱਚ ਹਾਂ , ਉਸਨੇ ਆਪਣੇ Whatsapp ਸਟੇਟਸ ਤੇ ਲਿਖਿਆ I
ਜਾਣਕਾਰੀ ਅਨੁਸਾਰ ਗੁੰਮਸ਼ੁਦਾ ਨੌਜਵਾਨ ਦੇ ਪਰਿਵਾਰ ਵਾਲੇ ਉਸਨੂੰ ਬੇਦਖਲ ਕਰਨ ਦਾ ਨੋਟਿਸ ਵੀ ਬਣਾ ਰਹੇ ਹਨ ਤਾਂ ਜੋ ਲੈਣਦਾਰ ਪਰਿਵਾਰ ਨੂੰ ਤੰਗ ਨਾ ਕਰਨ I
The Owner Of The Famous Club Of Ludhiana Has Been Missing For Two Days There Is A Rumor That He Has To Pay Crores Of Rupees
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)