ਰਵਨੀਤ ਸਿੰਘ ਬਿੱਟੂ ਨੇ ਹਰਿਆਣਾ ਚੋਣਾਂ 'ਚ ਜਿੱਤ ਤੋਂ ਬਾਅਦ ਆਖੀ ਵੱਡੀ ਗੱਲ, ਬੋਲੇ- '2027 ਪੰਜਾਬ ਚੋਣਾਂ 'ਚ ਬਣੇਗੀ BJP ਦੀ ਸਰਕਾਰ'

12/10/2024 | Public Times Bureau | panjab

ਹਰਿਆਣਾ ਚੋਣਾਂ 'ਚ ਭਾਜਪਾ ਦੀ ਜਿੱਤ 'ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੱਡਾ ਬਿਆਨ ਦਿੱਤਾ ਹੈ। ਜਿਸ ਤੋਂ ਪਤਾ ਚੱਲਦੇ ਹੈ ਕਿ ਉਹ ਹਰਿਆਣਾ ਜਿੱਤਣ ਤੋਂ ਬਾਅਦ ਕਿੰਨੇ ਖੁਸ਼ ਹਨ। ਜਿਸ ਲਈ ਉਨ੍ਹਾਂ ਨੇ ਪੰਜਾਬ ਨੂੰ ਲੈ ਕੇ ਇੱਕ ਵੱਡਾ ਦਾਅਵਾ ਠੋਕ ਦਿੱਤਾ ਹੈ। ਉਨ੍ਹਾਂ ਕਿਹਾ ਹੈ, "ਹੁਣ ਪੰਜਾਬ ਦੇ ਹਿੱਤਾਂ ਲਈ, ਸਾਨੂੰ ਭਾਜਪਾ ਨੂੰ ਵਾਪਸ ਲਿਆਉਣਾ ਪਵੇਗਾ।" ਰਵਨੀਤ ਬਿੱਟੂ ਨੇ ਕਿਹਾ, "ਹਰਿਆਣਾ 'ਚ ਮਿਲੀ ਵੱਡੀ ਜਿੱਤ ਤੋਂ ਬਾਅਦ ਲੋਕਾਂ 'ਚ ਖੁਸ਼ੀ ਦਾ ਮਾਹੌਲ ਹੈ। ਅਸੀਂ ਹਰਿਆਣਾ 'ਚ ਜਿੱਤੇ, ਜੰਮੂ 'ਚ ਵੀ ਭਾਜਪਾ ਨੇ ਸਾਰੀਆਂ ਸੀਟਾਂ 'ਤੇ ਜਿੱਤ ਹਾਸਲ ਕੀਤੀ। ਇਸ ਲਈ ਜਦੋਂ ਪੰਜਾਬ ਦੀ ਗੱਲ ਆਉਂਦੀ ਹੈ ਤਾਂ ਅਸੀਂ ਭਾਜਪਾ ਨੂੰ ਸੱਤਾ 'ਚ ਰੱਖਣਾ ਹੈ। ਇੱਥੇ ਹਰ ਕੀਮਤ 'ਤੇ ਲਿਆਉਣਾ ਪਵੇਗਾ।"ਰਵਨੀਤ ਸਿੰਘ ਬਿੱਟੂ ਨੇ ਕਿਹਾ, "ਸਾਡੇ ਲਈ ਨਹੀਂ, ਪੰਜਾਬ ਲਈ, ਸਾਨੂੰ ਪ੍ਰਧਾਨ ਮੰਤਰੀ ਮੋਦੀ ਦੇ 'ਵਿਕਸਿਤ ਭਾਰਤ' ਦੇ ਤਹਿਤ 'ਵਿਕਸਿਤ ਪੰਜਾਬ' ਬਣਾਉਣ ਦੀ ਲੋੜ ਹੈ।

ਲੋਕਾਂ ਨੇ ਪੰਜਾਬ 'ਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਚੁਣ ਕੇ ਦੇਖਿਆ ਹੈ, ਹੁਣ ਵਾਰੀ ਭਾਜਪਾ ਦੀ ਹੈ ਸੱਤਾ ਵਿੱਚ ਲਿਆਓ। ਉਨ੍ਹਾਂ ਨੇ ਕਿਹਾ ਕਿ ''2027 ਪੰਜਾਬ ਚੋਣਾਂ ਦੇ ਵਿੱਚ ਹਰ ਹਾਲਤ ਦੇ ਵਿੱਚ BJP ਆਏਗੀ"। ਹਰਿਆਣਾ 'ਚ ਕਾਂਗਰਸ ਨੂੰ ਉਮੀਦ ਸੀ ਕਿ ਉਹ ਇਸ ਵਾਰ ਸੱਤਾ 'ਚ ਵਾਪਸੀ ਕਰੇਗੀ, ਪਰ ਅਜਿਹਾ ਨਹੀਂ ਹੋਇਆ। ਅਜਿਹੇ 'ਚ ਕਾਂਗਰਸ 'ਤੇ ਨਿਸ਼ਾਨਾ ਸਾਧਦੇ ਹੋਏ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਤੁਸੀਂ ਦੇਖਿਆ ਕਿ ਹਰਿਆਣਾ ਦੇ ਲੋਕ ਬੁੱਧੀਮਾਨ ਹਨ, ਟਿੱਕਰੀ, ਸ਼ੰਭੂ 'ਚ ਸ਼ਾਮਿਲ ਹੋਏ, ਪਰ ਕੀ ਕਾਂਗਰਸ ਨੂੰ ਵੋਟਾਂ ਕਿਸੇ ਨੇ ਪਾਈਆਂ ਹਨ? ਜੋ ਆਪਣੇ ਆਪ ਨੂੰ ਕਿਸਾਨ ਆਗੂ ਕਹਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਪੰਜਾਬ ਨੂੰ ਨੁਕਸਾਨ ਪਹੁੰਚਾ ਰਹੇ ਹਨ।


Ravneet Singh Bittu Said A Big Thing After Winning The Haryana Elections He Said bjp Government Will Be Formed In 2027 Punjab Elections


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App