ਪੰਜਾਬ ਸਰਕਾਰ ਨੇ ਇਸ ਸਾਲ ਦੀਵਾਲੀ ,ਗੁਰਪੁਰਬ ਤੇ ਨਵੇਂ ਸਾਲ ਦੀ ਪੂਰਵਲੀ ਸ਼ਾਮ ਦੇ ਤਿਉਹਾਰਾਂ ਲਈ ਵਿਸ਼ੇਸ਼ ਘੰਟਿਆਂ ਦੌਰਾਨ ਗ੍ਰੀਨ ਪਟਾਕਿਆਂ ਦੀ ਵਿਕਰੀ ਤੇ ਵਰਤੋਂ ਦੀ ਇਜਾਜ਼ਤ ਦਿੱਤੀ ਹੈ। ਇਹ ਫੈਸਲਾ ਸਿਹਤ ਪੱਖੋਂ ਕਮਜ਼ੋਰ ਤੇ ਬਜ਼ੁਰਗਾਂ ਦੀ ਸਾਹ ਦੀ ਸਿਹਤ 'ਤੇ ਪਟਾਕਿਆਂ ਦੇ ਸੰਭਾਵੀ ਮਾੜੇ ਪ੍ਰਭਾਵਾਂ ਦੇ ਮੱਦੇਨਜ਼ਰ ਲਿਆ ਗਿਆ ਹੈ।ਇਨ੍ਹਾਂ ਤਿਉਹਾਰਾਂ ਦੌਰਾਨ ਗ੍ਰੀਨ ਪਟਾਕਿਆਂ ਦੀ ਵਰਤੋਂ ਵੀ ਸੀਮਤ ਵੀ ਸੀਮਤ ਸਮੇਂ ਲਈ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ ਜਿਵੇਂ ਕਿ ਦੀਵਾਲੀ 'ਤੇ ਰਾਤ 8 ਵਜੇ ਤੋਂ 10 ਵਜੇ ਤਕ, ਗੁਰਪੁਰਬ 'ਤੇ ਸਵੇਰੇ 4 ਵਜੇ ਤੋਂ 5 ਵਜੇ ਤਕ ਤੇ ਸ਼ਾਮ 5 ਵਜੇ ਤੋਂ 10 ਵਜੇ ਤਕ, ਕ੍ਰਿਸਮਸ ਤੇ ਰਾਤ 11.55 ਤੋਂ 12.30 ਵਜੇ ਤਕ ਤੇ ਨਵੇਂ ਸਾਲ ਦੀ ਪੂਰਵਲੀ ਸ਼ਾਮ ਰਾਤ 11.55 ਤੋਂ 12.30 ਵਜੇ ਤਕ। ਰਾਜ ਸਰਕਾਰ ਨੇ ਵਾਤਾਵਰਣ (ਸੁਰੱਖਿਆ) ਐਕਟ, 1986 ਦੀ ਧਾਰਾ 5 ਅਧੀਨ ਕੇਂਦਰ ਸਰਕਾਰ ਵੱਲੋਂ ਦਿੱਤੀਆਂ ਤਾਕਤਾਂ ਦੀ ਵਰਤੋਂ ਕਰਦੇ ਹੋਏ ਪੰਜਾਬ 'ਚ ਪਟਾਕਿਆਂ ਦੀ ਵਿਕਰੀ ਤੇ ਵਰਤੋਂ 'ਤੇ ਪਾਬੰਦੀ ਲਗਾਈ ਹੈ।
ਸੰਯੁਕਤ ਪਟਾਕਿਆਂ (ਚੇਨ ਪਟਾਕੇ ਜਾਂ ਲੜੀ) ਦੇ ਨਿਰਮਾਣ, ਸਟਾਕ, ਵੰਡ, ਵਿਕਰੀ ਤੇ ਵਰਤੋਂ 'ਤੇ ਪਾਬੰਦੀ ਹੈ। ਹਾਲਾਂਕਿ, ਅਜਿਹੇ ਹਰੇ ਪਟਾਕੇ ਜਿਨ੍ਹਾਂ ਵਿਚ ਬੇਰੀਅਮ ਨਮਕ ਜਾਂ ਐਂਟੀਮੋਨੀ, ਲਿਥੀਅਮ, ਪਾਰਾ, ਆਰਸੈਨਿਕ, ਲੀਡ ਜਾਂ ਸਟ੍ਰੋਂਟੀਅਮ ਕ੍ਰੋਮੇਟ ਦੇ ਮਿਸ਼ਰਣ ਨਹੀਂ ਹੁੰਦੇ, ਨੂੰ ਸੂਬੇ 'ਚ ਵਿਕਰੀ ਅਤੇ ਵਰਤੋਂ ਲਈ ਇਜਾਜ਼ਤ ਦਿੱਤੀ ਜਾਵੇਗੀ। ਪਟਾਕੇ ਵੇਚਣ ਦੀ ਇਜਾਜ਼ਤ ਸਿਰਫ਼ ਲਾਇਸੈਂਸ ਧਾਰਕਾਂ ਨੂੰ ਹੀ ਹੋਵੇਗੀ। ਫਲਿੱਪਕਾਰਟ ਤੇ ਐਮਾਜ਼ੋਨ ਸਮੇਤ ਈ-ਕਾਮਰਸ ਵੈੱਬਸਾਈਟਾਂ 'ਤੇ ਪੰਜਾਬ ਦੇ ਅੰਦਰ ਆਨਲਾਈਨ ਆਰਡਰ ਸਵੀਕਾਰ ਕਰਨ ਅਤੇ ਆਨਲਾਈਨ ਵਿਕਰੀ ਕਰਨ 'ਤੇ ਪਾਬੰਦੀ ਰਹੇਗੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਰਾਜ ਦੇ ਚੋਣਵੇਂ ਸ਼ਹਿਰਾਂ 'ਚ ਨਿਗਰਾਨੀ ਕਰੇਗਾ।
In Punjab Only Green Firecrackers Will Be Fired On Diwali Gurpurab And Other Festivals Read Information
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)