ਚੰਡੀਗੜ੍ਹ ਕਿਸਾਨ ਭਵਨ ਵਿੱਚ ਐੱਸਕੇਐੱਮ ਪੰਜਾਬ ਵਲੋ ਸਾਂਝੇ ਰੂਪ ਵਿੱਚ ਐਸਕੇਐਮ ਪੰਜਾਬ ਦੀਆ ਜਥੇਬੰਦੀਆਂ, ਸ਼ੈਲਰ ਮਾਲਕ ਯੂਨੀਅਨ, ਆੜਤੀਆ ਯੂਨੀਅਨ ਦੀ ਸਾਂਝੀ ਮੀਟਿੰਗ ਬਲਬੀਰ ਸਿੰਘ ਰਾਜੇਵਾਲ, ਰਵਿੰਦਰ ਸਿੰਘ ਚੀਮਾ, ਤਰਸੇਮ ਸੈਣੀ, ਵਿਜੇ ਕਾਲੜਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਜਾਬ ਦੇ ਝੋਨੇ ਦੀ ਖਰੀਦ, ਲਿਫਟਿੰਗ ਅਤੁ ਸਪੇਸ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਕਿ ਕੇਂਦਰ ਤੇ ਪੰਜਾਬ ਸਰਕਾਰ ਪੰਜਾਬ ਦੀਆਂ ਮੰਡੀਆ ਨੂੰ ਖ਼ਤਮ ਕਰਨ ਵੱਲ ਇਸ਼ਾਰਾ ਕਰ ਰਹੀਆਂ ਹਨ। 11 ਦਿਨ ਬੀਤ ਜਾਣ ਤੇ ਵੀ ਪੰਜਾਬ ਦੀਆਂ ਮੰਡੀਆਂ ਵਿੱਚ ਕਿਤੇ ਕਿਤੇ ਥੋੜੀ ਜਿਹੀ ਖਰੀਦ ਕੀਤੀ ਹੈ। ਆੜਤੀਆ ਐਸੋਸੀਏਸ਼ਨ ਵੱਲੋਂ ਲਿਫਟਿੰਗ ਨੂੰ ਲੈ ਕਿ ਚਿੰਤਾ ਪ੍ਰਗਟਾਈ, ਸ਼ੈਲਰ ਐਸੋਸੀਏਸ਼ਨ ਵੱਲੋਂ ਸਪੇਸ ਨੂੰ ਲੈ ਕੇ ਚਿੰਤਾ ਜਾਹਿਰ ਕੀਤੀ ਕਿ ਪੰਜਾਬ ਸਰਕਾਰ ਡੰਗ ਟਪਾਊ ਨੀਤੀ ਨਾਲ ਚੱਲ ਰਹੀ ਹੈ। ਐੱਸਕੇਐੱਮ ਪੰਜਾਬ ਤੇ ਸਮੂਹ ਐਸੋਸੀਏਸ਼ਨ ਨੇ ਫੈਸਲਾ ਕੀਤਾ ਕਿ 13 ਅਕਤੂਬਰ ਨੂੰ 12 ਵਜੇ ਤੋਂ ਤਿੰਨ ਵਜੇ ਤੱਕ ਪੰਜਾਬ ਦੀ ਸੜਕੀ ਆਵਾਜਾਈ ਪੂਰਨ ਤੌਰ ਤੇ ਬੰਦ ਕੀਤੀ ਜਾਵੇਗੀ।
14 ਅਕਤੂਬਰ ਨੂੰ ਐਸਕੇਐਮ ਪੰਜਾਬ, ਆੜਤੀਆ ਐਸੋਸੀਏਸ਼ਨ, ਸ਼ੈਲਰ ਐਸੋਸੀਏਸ਼ਨ, ਇੰਡਸਟਰੀ ਯੂਨੀਅਨ, ਵਿਉਪਾਰ ਮੰਡਲ , ਲੇਬਰ ਯੂਨੀਅਨ ਕਿਸਾਨ ਭਵਨ ਚੰਡੀਗੜ੍ਹ ਮੀਟਿੰਗ ਕਰਕੇ ਸਾਰੇ ਵਰਗ ਇਕੱਠੇ ਹੋ ਕੇ ਕੇਂਦਰ ਤੇ ਪੰਜਾਬ ਸਰਕਾਰ ਦੇ ਖਿਲਾਫ ਵੱਡਾ ਸੰਘਰਸ਼ ਉਲੀਕਣਗੇ।
ਸੰਯੁਕਤ ਕਿਸਾਨ ਮੋਰਚਾ ਪੰਜਾਬ, ਵਪਾਰ ਮੰਡਲ, ਆੜਤੀਆ ਐਸੋਸੀਏਸ਼ਨ ਅਤੇ ਸੈਲਰ ਮਾਲਕਾਂ ਦੀਆਂ ਜਥੇਬੰਦੀਆਂ ਨੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ 13 ਅਕਤੂਬਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ ਤਿੰਨ ਵਜੇ ਤੱਕ ਚੱਕਾ ਜਾਮ ਵਿੱਚ ਪੂਰਾ ਸਹਿਯੋਗ ਦੇਣ ਤਾਂ ਕਿ ਪੰਜਾਬ ਨੂੰ ਬਚਾਇਆ ਜਾ ਸਕੇ।
Road Traffic Will Be Blocked For Three Hours Tomorrow Across Punjab
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)