ਲਗਾਤਾਰ ਹੋ ਰਹੀਆਂ ਠੱਗਿਆ ਨੂੰ ਦੇਖਦਿਆਂ ਹੋਇਆ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀ ਟੀਮ ਨੇ ਭਗੌੜਾ ਐਲਾਨੇ ਗਏ ਯੂਨੀਵਰਸਲ ਬਿਲਡਰ ਦੇ ਡਾਇਰੈਕਟਰ ਨੂੰ ਕੀਤਾ ਗ੍ਰਿਫ਼ਤਾਰ। ਪੁਲਿਸ ਨੇ ਉਸ ਦੀ ਗ੍ਰਿਫ਼ਤਾਰੀ 'ਤੇ ਇਕ ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ।
ਮੁਲਜ਼ਮ ਦੀ ਪਛਾਣ ਰਮਨ ਪੁਰੀ ਵਜੋਂ ਹੋਈ ਹੈ ਜਿਹੜਾ ਕਿ ਵਾਸੀ ਸੈਨਿਕ ਫਾਰਮ, ਦਿੱਲੀਦਾ ਰਹਿਣ ਵਾਲਾ ਹੈ, ਟੀਮ ਦੇ ਵਲੋਂ ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਦਿੱਲੀ ਐਨਸੀਆਰ ਦੇ ਵੱਖ-ਵੱਖ ਥਾਣਿਆਂ ਵਿੱਚ ਦਰਜ ਧੋਖਾਧੜੀ ਦੇ 45 ਤੋਂ ਵੱਧ ਮਾਮਲਿਆਂ ਵਿੱਚ ਲੋੜੀਂਦਾ ਸੀ।
ਸਪੈਸ਼ਲ ਸੈੱਲ ਦੇ ਡਿਪਟੀ ਕਮਿਸ਼ਨਰ ਪ੍ਰਣਬ ਤਾਇਲ ਨੇ ਦੱਸਿਆ ਕਿ ਯੂਨੀਵਰਸਲ ਬਿਲਡਵੈਲ ਪ੍ਰਾਈਵੇਟ ਲਿਮਟਿਡ ਨੇ ਗੁਰੂਗ੍ਰਾਮ ਦੇ ਸੈਕਟਰ-92 ਵਿੱਚ ਯੂਨੀਵਰਸਲ ਆਰਾ ਦੇ ਨਾਂ ਨਾਲ ਇੱਕ ਪ੍ਰੋਜੈਕਟ ਸ਼ੁਰੂ ਕੀਤਾ ਸੀ ਤੇ ਸਾਲ 2010 ਤੱਕ ਖਰੀਦਦਾਰਾਂ ਨੂੰ ਫਲੈਟ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ। ਪ੍ਰੋਜੈਕਟ ਦੇ ਨਾਮ 'ਤੇ ਯੂਨੀਵਰਸਲ ਬਿਲਡਵੈਲ ਪ੍ਰਾਈਵੇਟ ਲਿਮਟਿਡ ਨੇ ਲਗਪਗ 485 ਖਰੀਦਦਾਰਾਂ ਤੋਂ 300 ਕਰੋੜ ਰੁਪਏ ਤੋਂ ਵੱਧ ਦੀ ਰਕਮ ਇਕੱਠੀ ਕੀਤੀ।
ਕਾਫੀ ਸਮਾਂ ਬੀਤ ਜਾਣ ਤੋਂ ਬਾਅਦ ਵੀ ਕੰਪਨੀ ਨੇ ਫਲੈਟ ਨਹੀਂ ਦਿੱਤੇ। ਜਿਸ ਤੋਂ ਬਾਅਦ ਖਰੀਦਦਾਰਾਂ ਨੇ ਕੰਪਨੀ ਦੇ ਡਾਇਰੈਕਟਰਾਂ ਖਿਲਾਫ਼ ਦਿੱਲੀ ਐਨਸੀਆਰ ਦੇ ਵੱਖ-ਵੱਖ ਥਾਣਿਆਂ ਵਿੱਚ ਕੇਸ ਦਰਜ ਕਰਵਾਏ। ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਵਿੱਚ ਵੀ ਪੰਜ ਕੇਸ ਦਰਜ ਕੀਤੇ ਗਏ ਸਨ। ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਤਿੰਨ ਮੁਲਜ਼ਮਾਂ ਵਰੁਣ ਪੁਰੀ, ਵਿਕਰਮ ਪੁਰੀ ਅਤੇ ਰਮਨ ਪੁਰੀ ਦੀ ਗ੍ਰਿਫ਼ਤਾਰੀ 'ਤੇ 1 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਵੀ ਕੀਤਾ ਸੀ।
300 Crore Fraud In The Name Of Getting A Flat The Builder Opened A Company And Victimized More Than 485 People
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)