ਦੀਨਾਨਗਰ ਦੇ ਪਿੰਡ ਰਾਮਪੁਰ ਵਿਖੇ ਵਾਪਰੇ ਇਕ ਭਿਆਣਕ ਸੜਕ ਹਾਦਸੇ ਵਿੱਚ ਬੇਕਾਬੂ ਤੇਜ ਰਫਤਾਰ ਕਰੇਟਾ ਕਾਰ ਵੱਲੋਂ ਢਾਏ ਗਏ ਕਹਿਰ ਕਾਰਨ ਦੋ ਔਰਤਾਂ ਅਤੇ ਇਕ ਬੱਚੀ ਦੀ ਮੌਤ ਹੋ ਗਈ।ਮਿਲੀ ਜਾਣਕਾਰੀ ਅਨੁਸਾਰ ਅੱਜ ਸਵੇਰੇ ਅੱਠ ਵਜੇ ਦੇ ਕਰੀਬ ਪਿੰਡ ਰਾਮਪੁਰ ਵਿਖੇ ਕ੍ਰਿਸ਼ਨਾ ਨਾਂ ਦੀ ਬਜੁਰਗ ਔਰਤ ਅਪਣੀ ਪੋਤੀ ਰਾਬਿਕਾ ਨੂੰ ਸਕੂਲ ਭੇਜਣ ਲਈ ਬੱਸ ਦੇ ਇੰਤਜਾਰ ਵਿੱਚ ਰੋਡ ਦੇ ਕੰਢੇ ਖੜੀ ਸੀ ਕਿ ਦੀਨਾਨਗਰ ਵੱਲੋਂ ਆਈ ਇਕ ਤੇਜ ਰਫਤਾਰ ਕਰੇਟਾ ਕਾਰ ਪੀਬੀ 35ਏਜੇ 9000 ਨੇ ਦਾਦੀ ਪੋਤੀ ਨੂੰ ਅਪਣੀ ਲਪੇਟ ਵਿੱਚ ਲੈ ਲਿਆ।
ਕਾਰ ਇੰਨੀ ਤੇਜ਼ ਸੀ ਕਿ ਦਾਦੀ ਪੋਤੀ ਨੂੰ ਲਪੇਟ ਚ ਲੈਮ ਮਗਰੋਂ ਇਕ ਪ੍ਰਾਈਵੇਟ ਸਕੂਲ ਚ ਪੜਾਉਂਦੀ ਦੀਨਾਨਗਰ ਵਾਸੀ ਮਧੂ ਸ਼ਰਮਾ ਨਾਂ ਦੀ ਅਧਿਆਪਕ ਜੋ ਕਿ ਅਪਣੀ ਸਕੂਟੀ ਰਾਹੀਂ ਸਕੂਲ ਜਾ ਰਹੀ ਸੀ, ਨੂੰ ਵੀ ਅਪਣੀ ਲਪੇਟ ਚ ਲੈ ਲਿਆ। ਹਾਦਸਾ ਇੰਨਾ ਜਬਰਦਸਤ ਸੀ ਕਿ ਪੋਤੀ ਨੂੰ ਸਕੂਲ ਭੇਜਣ ਆਈ ਦਾਦੀ ਕ੍ਰਿਸ਼ਨਾ ਅਤੇ ਅਧਿਆਪਕਾ ਮਧੂ ਸ਼ਰਮਾ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦੋਂਕਿ ਅੱਠ ਵਰ੍ਹਿਆਂ ਦੀ ਰਾਬਿਕਾ ਨਾਂ ਦੀ ਛੋਟੀ ਬੱਚੀ ਦੀ ਵੀ ਇਲਾਜ ਦੌਰਾਨ ਮੌਤ ਹੋ ਗਈ। ਹਾਦਸੇ ਮਗਰੋਂ ਕਾਰ ਚਾਲਕ ਮੌਕੇ ਤੋਂ ਫਰਾਰ ਹੋਣ ਚ ਕਾਮਯਾਬ ਹੋ ਗਿਆ। ਫਿਲਹਾਲ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Grandmother And Granddaughter Were Waiting For School Bus Three Were Hit By A Speeding Car The Driver Escaped
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)