ਕਾਂਗਰਸ ਦੇ ਸੀਨੀਅਰ ਆਗੂ,ਉੱਘੇ ਕਾਰੋਬਾਰੀ ਤੇ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ੍ਰੀ ਅੰਮ੍ਰਿਤਸਰ ਰਜਿੰਦਰ ਕੁਮਾਰ ਪੱਪੂ ਜੈਂਤੀਪੁਰੀ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦੇ ਅਕਾਲ ਚਲਾਣੇ ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਅਤੇ ਪੰਚਾਂ-ਸਰਪੰਚਾਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਥ ਇਹ ਦੱਸਣਯੋਗ ਹੈ ਕਿ ਸਾਬਕਾ ਚੇਅਰਮੈਨ ਰਜਿੰਦਰ ਕੁਮਾਰ ਪੱਪੂ ਅਕਾਲੀ ਦਲ ਨਾਲ ਲੰਮਾਂ ਸਮਾਂ ਰਹੇ ਅਤੇ ਉਸ ਤੋਂ ਬਾਅਦ ਉਹ ਕਾਂਗਰਸ ਪਾਰਟੀ 'ਚ ਚਲੇ ਗਏ। ਉਹ ਇੱਕ ਨਿਧੜਕ ਆਗੂ ਵਜੋਂ ਜਾਣੇ ਜਾਂਦੇ ਸਨ ਅਤੇ ਹਲਕੇ 'ਚ ਉਹਨਾਂ ਦਾ ਪੂਰਾ ਦਬਦਬਾ ਮੰਨਿਆ ਜਾਂਦਾ ਰਿਹਾ ਹੈ। ਜੈਂਤੀਪੁਰ ਮੈਂਬਰ ਪਾਰਲੀਮੈਂਟ ਸੁਖਜਿੰਦਰ ਸਿੰਘ ਰੰਧਾਵਾ ਦੇ ਅਤਿ ਕਰੀਬੀ ਸਨ।ਸਵਰਗੀ ਰਜਿੰਦਰ ਕੁਮਾਰ ਜੈਂਤੀਪੁਰ ਦਾ ਸਸਕਾਰ ਪਿੰਡ ਜੈਤੀਪੁਰ ਵਿਖੇ ਦੁਪਹਿਰ ਤਿੰਨ ਵਜੇ ਕੀਤਾ ਜਾ ਰਿਹਾ ਹੈ। ਜੈਂਤੀਪੁਰ ਦੇ ਬੇਟੇ ਐਡਵੋਕੇਟ ਅਮਨਦੀਪ ਨਾਲ ਵੱਖ-ਵੱਖ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Eminent Businessman And Former Chairman Zilla Parishad Rajinder Kumar Pappu Passed Away In Jaintipur Various Political Leaders Shared Their Grief With The Family
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)