ਡੋਨਾਲਡ ਟਰੰਪ ਨੇ ਅਮਰੀਕਾ ਵਿਚ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਰਾਸ਼ਟਰਪਤੀ ਚੋਣਾਂ ਦੇ ਨਾਲ ਹੀ ਸੈਨੇਟ ਦੀਆਂ 34 ਸੀਟਾਂ ਅਤੇ ਪ੍ਰਤੀਨਿਧੀ ਸਭਾ ਦੀਆਂ 435 ਸੀਟਾਂ ਲਈ ਵੀ ਚੋਣਾਂ ਹੋਈਆਂ। ਹਾਊਸ ਆਫ ਰਿਪ੍ਰਜ਼ੈਂਟੇਟਿਵ ਲਈ ਛੇ ਭਾਰਤੀਆਂ ਨੇ ਚੋਣ ਜਿੱਤੀ, ਜਿਨ੍ਹਾਂ ਵਿੱਚੋਂ ਇੱਕ Ro Khanna ਹੈ।ਰੋ ਖੰਨਾ ਨੇ ਕੈਲੀਫੋਰਨੀਆ ਦੇ 17ਵੇਂ ਜ਼ਿਲ੍ਹੇ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਵਜੋਂ ਪੰਜਵੀਂ ਵਾਰ ਜਿੱਤ ਹਾਸਲ ਕੀਤੀ ਹੈ। ਰੋ ਖੰਨਾ ਦੇ ਪਰਿਵਾਰ ਦੀਆਂ ਜੜ੍ਹਾਂ ਵੀ ਜਲੰਧਰ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਦੇ ਨਾਨਾ ਅਮਰਨਾਥ ਵਿਦਿਆਲੰਕਰ 1952-57 ਤੱਕ ਪਹਿਲੀ ਲੋਕ ਸਭਾ ਵਿੱਚ ਜਲੰਧਰ ਤੋਂ ਸੰਸਦ ਮੈਂਬਰ ਸਨ। ਉਹ ਤੀਜੀ ਲੋਕ ਸਭਾ ਵਿੱਚ ਹੁਸ਼ਿਆਰਪੁਰ ਸੀਟ ਤੋਂ ਅਤੇ ਪੰਜਵੀਂ ਲੋਕ ਸਭਾ ਵਿੱਚ ਚੰਡੀਗੜ੍ਹ ਤੋਂ ਸੰਸਦ ਮੈਂਬਰ ਸਨ।
ਉਹ 1957-62 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੀ ਵਿਧਾਇਕ ਬਣੇ ਅਤੇ ਪ੍ਰਤਾਪ ਸਿੰਘ ਕੈਰੋਂ ਦੀ ਸਰਕਾਰ ਵਿੱਚ ਸਿੱਖਿਆ ਅਤੇ ਕਿਰਤ ਮੰਤਰੀ ਰਹੇ। ਵਿਦਿਆਲੰਕਰ ਕੁਝ ਸਮਾਂ ਜਲੰਧਰ ਵਿਚ ਰਹੇ। ਇਸ ਤੋਂ ਬਾਅਦ ਉਹ ਚੰਡੀਗੜ੍ਹ ਅਤੇ ਫਿਰ ਦਿੱਲੀ ਚਲੇ ਗਏ। ਉਹ ਜਲੰਧਰ ਦੇ ਪ੍ਰਤਾਪ ਬਾਗ ਦੇ ਕੋਲ ਰਹਿੰਦੇ ਸੀ। ਰੋ ਖੰਨਾ ਇੰਡੀਆ ਆ ਗਏ, ਪਰ ਉਹ ਕਦੇ ਜਲੰਧਰ ਨਹੀਂ ਆਏ।ਅਮਰਨਾਥ ਵਿਦਿਆਲੰਕਰ ਸੁਤੰਤਰਤਾ ਅੰਦੋਲਨ ਦਾ ਹਿੱਸਾ ਸੀ। ਉਨ੍ਹਾਂ ਨੇ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਦੇ ਨਾਲ ਸੁਤੰਤਰਤਾ ਸੰਗਰਾਮ ਵਿੱਚ ਯੋਗਦਾਨ ਪਾਇਆ। ਉਹ ਦੋ ਵਾਰ ਜੇਲ੍ਹ ਵੀ ਗਏ। ਉਨ੍ਹਾਂ ਨੇ ਕਈ ਸਾਲ ਜੇਲ੍ਹ ਵਿਚ ਬਿਤਾਏ ਸਨ। ਉਨ੍ਹਾਂ ਦਾ ਜਨਮ ਪਾਕਿਸਤਾਨ ਦੇ ਸਰਗੋਧਾ ਜ਼ਿਲ੍ਹੇ ਦੇ ਬੇਰਾ ਕਸਬੇ ਵਿੱਚ ਹੋਇਆ ਸੀ।
Mp In America For The Fifth Time Has Old Ties With Punjab Nana Amarnath Became The First Mp Of Jalandhar
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)