ਸਮਰਾਲਾ ਨੇੜੇ ਲੁਧਿਆਣਾ-ਚੰਡੀਗੜ੍ਹ ਹਾਈਵੇਅ ’ਤੇ ਸਥਿਤ ਘੁਲਾਲ ਟੋਲ ਪਲਾਜੇ ਦੇ ਵਰਕਰਾਂ ਨੇ ਅੱਜ ਕੰਪਨੀ ਮੈਨੇਜਰ ਦੁਆਰਾ ਉਨ੍ਹਾਂ ਦੀਆਂ ਤਨਖਾਹਾਂ ਨਾ ਦੇਣ ਕਰਕੇ ਰੋਸ ਵਜੋਂ ਟੋਲ ਪਲਾਜੇ ਤੇ ਕੰਮ ਕਰਨਾ ਬੰਦ ਕਰਕੇ ਸਾਰੇ ਟੋਲ ਪਲਾਜੇ ਨੂੰ ਫਰੀ ਕਰ ਦਿੱਤਾ। ਸਮੁੱਚੇ ਵਰਕਰਾਂ ਨੇ ਕੰਪਨੀ ਦੇ ਮੈਨੇਜਰ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਨਾਂ ਮੰਨਣ ਤੇ ਸਮੇਂ ਸਿਰ ਤਨਖਾਹਾਂ ਨਾਂ ਦੇਣ ਦੇ ਦੋਸ਼ ਲਗਾਏ ਤੇ ਰੋਸ ਵਜੋਂ ਟੋਲ ਬੰਦ ਕਰਕੇ ਉਥੇ ਅਣਮਿੱਥੇ ਸਮੇਂ ਲਈ ਧਰਨਾ ਲਾਉਣ ਦਾ ਐਲਾਨ ਕਰ ਦਿੱਤਾ। ਟੋਲ ਕਰਮੀ ਕੁਲਵੀਰ ਸਿੰਘ ਵਾਸੀ ਪਿੰਡ ਘੁਲਾਲ ਨੇ ਆਪਣੇ ਸਾਥੀਆਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਤੋਂ ਪਹਿਲਾਂ ਵਾਲੀ ਕੰਪਨੀ ਸਾਨੂੰ ਸਮੇਂ ਸਿਰ ਤਨਖਾਹਾਂ ਜਾਰੀ ਕਰਦੀ ਸੀ ਪਰ ਨਵੀਂ ਕੰਪਨੀ ਦੇ ਮੈਨੇਜਰ ਨੇ ਤਨਖਾਹ 7 ਤਰੀਕ ਨੂੰ ਦੇਣ ਦੇ ਬਜਾਇ 22 ਤਰੀਕ ਨੂੰ ਦੇਣ ਬਾਰੇ ਕਿਹਾ ਤੇ ਪਹਿਲਾਂ ਤੋਂ ਮਿਲਦੀਆਂ ਸਹੂਲਤਾਂ ਵੀ ਘਟਾ ਦਿੱਤੀਆਂ ਤਾਂ ਸਾਰੇ ਵਰਕਰ ਭੜਕ ਗਏ।
ਵਰਕਰਾਂ ਦੀ ਹਮਾਇਤ ਕਰਨ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਮੌਕੇ ਤੇ ਪੁੱਜੇ ਤੇ ਵਰਕਰਾਂ ਨੂੰ ਇਨਸਾਫ ਦਿਵਾਉਣ ਲਈ ਉਨ੍ਹਾਂ ਦੇ ਨਾਲ ਧਰਨੇ ’ਤੇ ਬੈਠ ਗਏ। ਗਿਆਸਪੁਰਾ ਨੇ ਕਿਹਾ ਕਿ ਉਹ ਟੋਲ ਵਰਕਰਾਂ ਨਾਲ ਕੋਈ ਧੱਕੇਸ਼ਾਹੀ ਨਹੀਂ ਹੋਣ ਦੇਣਗੇ। ਦੂਜੇ ਪਾਸੇ ਟੋਲ ਪਲਾਜਾ ਦੇ ਸਮੁੱਚੇ ਵਰਕਰਾਂ ਨੇ ਮੰਗਾਂ ਪੂਰੀਆਂ ਨਾਂ ਹੋਣ ਤੱਕ ਰੋਸ ਧਰਨਾ ਲਗਾਤਾਰ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ। ਜਿਸ ਕਰਕੇ ਟੋਲ ਪਲਾਜਾ ਫਰੀ ਹੋਣ ਕਰਕੇ ਅੱਜ ਸਾਰਾ ਦਿਨ ਟੋਲ ਦਿੱਤੇ ਬਿਨਾਂ ਹੀ ਗੱਡੀਆਂ ਲੰਘਦੀਆਂ ਰਹੀਆਂ। ਵਰਕਰਾਂ ਦਾ ਕਹਿਣਾ ਸੀ ਕਿ ਉਕਤ ਮੈਨੇਜਰ ਵੱਲੋਂ ਉਨ੍ਹਾਂ ਨੂੰ ਪੁਲਿਸ ਤੋਂ ਚੁੱਕਵਾਉਣ ਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹਨ ਪਰ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਉਹ ਰੋਸ ਧਰਨਾ ਜਾਰੀ ਰੱਖਣਗੇ।
Workers Freed The Toll Plaza On The Ludhiana chandigarh Highway Near Samrala Due To Non payment Of Salaries
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)