ਗੁਰਾਇਆ-ਫਗਵਾੜਾ ਰੇਲਵੇ ਲਾਈਨ ’ਤੇ ਵੱਡਾ ਹਾਦਸਾ ਹੋਣੋਂ ਉਸ ਵੇਲੇ ਟਲ ਗਿਆ, ਜਦੋਂ ਜੈਪੁਰ ਅਜਮੇਰ ਟਰੇਨ ਨੰਬਰ 19611 ਅੱਪ ਦੇ ਐੱਸ-4 ਕੋਚ ਦੀ ਬ੍ਰੇਕ ਜਾਮ ਹੋਣ ਕਾਰਨ ਕੋਚ ਦੇ ਹੇਠਾਂ ਅੱਗ ਲੱਗ ਗਈ। ਇਸਦੀ ਸੂਚਨਾ ਮਿਲਦੇ ਹੀ ਸਟੇਸ਼ਨ ਮਾਸਟਰ ਮੌਲੀ ਸੰਦੀਪ ਕੁਮਾਰ ਨੇ ਐੱਸਪੀਐੱਲ 81 ਫਾਟਕਮੈਨ ਦੀਪਕ ਰਾਏ ਨੂੰ ਰੈੱਡ ਸਿਗਨਲ ਦਿਖਾਉਣ ਲਈ ਕਿਹਾ। ਦੀਪਕ ਨੇ ਰੈੱਡ ਸਿਗਨਲ ਦਿਖਾ ਕੇ ਟਰੇਨ ਨੂੰ ਗੁਰਾਇਆ ਤੇ ਫਗਵਾੜਾ ਵਿਚਕਾਰ ਰੁਕਵਾ ਲਿਆ। ਅਤੇ ਟਰੇਨ ਦੇ ਹੇਠਾਂ ਲੱਗੀ ਅੱਗ ਨੂੰ ਬੁਝਾਇਆ ਗਿਆ। ਇਹ ਵੀ ਸਾਹਮਣੇ ਆਇਆ ਕਿ ਕਰੀਬ ਚਾਰ ਸਿਲੰਡਰਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ। ਐੱਸ-4 'ਚ ਸਵਾਰੀਆਂ ਵੀ ਮੌਜੂਦ ਸਨ। ਅੱਗ ਲੱਗਣ ਦੀ ਖ਼ਬਰ ਫੈਲਦਿਆਂ ਹੀ ਸਵਾਰੀਆਂ ’ਚ ਦਹਿਸ਼ਤ ਫੈਲ ਗਈ। ਚੰਗੀ ਗੱਲ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਕਾਫ਼ੀ ਸਮਾਂ ਇੱਥੇ ਰੁਕਣ ਤੋਂ ਬਾਅਦ ਟਰੇਨ ਅਗਲੇ ਸਫ਼ਰ ਲਈ ਰਵਾਨਾ ਹੋਈ।
A major accident was avoided on the guraya phagwara railway line a fire broke out under the coach due to jammed brakes of the train
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)