ਬੀਤੇ ਕਾਫੀ ਲੰਬੇ ਸਮੇਂ ਤੋਂ ਆਪਣੀਆਂ ਤਨਖਾਹਾਂ ਲਈ ਸੰਘਰਸ਼ ਕਰਦੇ ਆ ਰਹੇ ਮੁਲਾਜ਼ਮਾਂ ਦੇ ਸੰਘਰਸ਼ ਤੇ ਈਪੀਐਫ ਫਗਵਾੜਾ ਦੇ ਮੁਲਾਜ਼ਮ ਪ੍ਰਦੀਪ ਕੁਮਾਰ ਵੱਲੋਂ ਥਾਣਾ ਸਿਟੀ ਫਗਵਾੜਾ ਵਿਖੇ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਜੇਸੀਟੀ ਮਿੱਲ ਦੇ ਮਾਲਕ ਸਮੀਰ ਥਾਪਰ ਤੇ ਕਾਰਜਕਾਰੀ ਐੱਮਡੀ ਮੁੱਕਲਿਕਾ ਸਿਨਾ ਖਿਲਾਫ਼ ਕੇਸ ਦਰਜ ਕਰ ਲਿਆਗ ਿਆ ਹੈ।ਸ਼ਿਕਾਇਤ 'ਚ ਦੱਸਿਆ ਗਿਆ ਕਿ ਮਿੱਲ ਮਾਲਕ ਸਮੀਰ ਥਾਪਰ ਤੇ ਕਾਰਜਕਾਰੀ ਮੈਨੇਜਿੰਗ ਡਾਇਰੈਕਟਰ ਮੁਕਲਿਕਾ ਸਿਨਾ ਵੱਲੋਂ ਪੀਐਫ ਫੰਡ ਜੋ ਕਿ ਮਜ਼ਦੂਰਾਂ ਦਾ ਕੱਟਿਆ ਗਿਆ ਸੀ, ਦਾ ਲਾਭ ਉਨ੍ਹਾਂ ਨੂੰ ਨਹੀਂ ਪਹੁੰਚਾਇਆ ਗਿਆ ਜਿਸ ਦੀ ਰਕਮ ਦੋ ਕਰੋੜ 31,56210 ਬਣਦੀ ਹੈ। ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਥਾਣਾ ਸਿਟੀ ਫਗਵਾੜਾ ਵਿਖੇ ਜੇਸੀਟੀ ਮਿਲ ਦੇ ਮਾਲਕ ਸਮੀਰ ਥਾਪਰ ਤੇ ਕਾਰਜਕਾਰੀ ਮੈਨੇਜਿੰਗ ਡਾਇਰੈਕਟਰ ਮੁੱਕਲਿਕਾ ਸਿਨਾ ਤੇ ਮਾਮਲਾ ਦਰਜ ਕੀਤਾ ਗਿਆ। ਦੂਜੇ ਪਾਸੇ ਮਿਲ ਵਰਕਰਾਂ ਨੇ 11 ਤਰੀਕ ਦੇ ਦਿੱਤੇ ਹੋਏ ਰੋਸ ਸੱਦੇ ਨੂੰ ਦੇਖਦਿਆਂ ਅੱਜ ਸਵੇਰੇ ਹੀ ਜੇਸੀਟੀ ਮਿੱਲ ਗੇਟ ਅੱਗੇ ਧਰਨਾ ਲਗਾ ਦਿੱਤਾ ਤੇ ਆਪਣੀਆਂ ਤਨਖਾਹਾਂ ਤੇ ਬਕਾਇਆ ਰਾਸ਼ੀ ਲੈਣ ਲਈ ਸੰਘਰਸ਼ ਸ਼ੁਰੂ ਕਰ ਦਿੱਤਾ ਹੈ।
A Case Has Been Registered Against Jct Mill Owner Sameer Thapar And Executive Manager
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)