ਨੀਟੂ ਸ਼ਟਰਾਂ ਵਾਲਾ ਤਾਂ ਬਣ ਸਕਦਾ ਮੁੱਖ ਮੰਤਰੀ, ਪਰ ਰਵਨੀਤ ਬਿੱਟੂ ਕਦੇ ਨਹੀਂ: ਚਰਨਜੀਤ ਸਿੰਘ ਚੰਨੀ

11/11/2024 | Public Times Bureau | Panjab

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਲੋਕ ਸਭਾ ਹਲਕਾ ਜਲੰਧਰ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸ: ਚਰਨਜੀਤ ਸਿੰਘ ਚੰਨੀ ਨੇ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ ਕੇਂਦਰੀ ਰਾਜ ਮੰਤਰੀ ਸ: ਰਵਨੀਤ ਸਿੰਘ ਬਿੱਟੂ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਬਰਨਾਲਾ ਜ਼ਿਮਨੀ ਚੋਣ ਲਈ ਕਾਂਗਰਸ ਉਮੀਦਵਾਰ ਕਾਲਾ ਢਿੱਲੋਂ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਪਹੁੰਚੇ ਸ: ਚੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ 'ਰਵਨੀਤ ਬਿੱਟੂ ਪਤਾ ਨਹੀਂ ਕਿਹੜੇ ਟਾਈਮ ਕਿਹੜੇ ਚੈਨਲ ਤੋਂ ਕੀ ਬੋਲ ਦੇਵੇ । ਕਲ੍ਹ ਉਹਦਾ ਬਿਆਨ ਆਇਆ ਸੀ ਕਿ ਮੈਂ ਮੁੱਖ ਮੰਤਰੀ ਬਣਨਾ ਹੈ। ' ਸ: ਚੰਨੀ ਨੇ ਇਸ ਦੇ ਨਾਲ ਹੀ ਤਲਖ਼ ਟਿੱਪਣੀ ਕਰਦਿਆਂ ਕਿਹਾ ਕਿ 'ਨੀਟੂ ਸ਼ਟਰਾਂ ਵਾਲਾ ਤਾਂ ਮੁੱਖ ਮੰਤਰੀ ਬਣ ਸਕਦੈ ਪਰ ਬਿੱਟੂ ਨਹੀਂ। ਉਹਨਾਂ ਕਿਹਾ ਕਿ 'ਇਹਦਾ ਮੁੱਢਨਹੀਂ ਬੰਨ੍ਹ ਹੋਣਾ। ” ਰਵਨੀਤ ਬਿੱਟੂ 'ਤੇ ਇੱਕ ਹੋਰ ਤਿੱਖਾ ਹਮਲਾ ਬੋਲਦਿਆਂ ਸ: ਚੰਨੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਕਿਸੇ ਸਿਆਣੇ ਬੰਦੇ ਦੀ ਗੱਲ ਕਰਨ, ਕਿਉਂ ਬਿੱਟੂ ਬਿੱਟੂ ਲਾ ਰੱਖੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਬਿੱਟੂ ਨੂੰ ਹਰਾ ਕੇ ਭੇਜ ਦਿੱਤਾ ਸੀ । ਜ਼ਿਕਰਯੋਗ ਹੈ ਕਿ ਸ: ਰਵਨੀਤ ਸਿੰਘ ਬਿੱਟੂ ਗਿੱਦੜਬਾਹਾ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਸਮੇਂ ਅਤੇ ਇੰਦਰਜੀਤ ਸਿੰਘ ਮੁਲਾਂਪੁਰ ਇਸ ਤੋਂ ਪਹਿਲਾਂ ਵੀ 2027 ਵਿੱਚ ਖ਼ੁਦ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨ ਦਾ ਦਾਅਵਾ ਕਰਦੇ ਆ ਰਹੇ ਹਨ।

Neetu With Shutters Can Become Chief Minister But Ravneet Bittu Never Charanjit Singh Channi


About Us


Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.

Amarpreet Singh Makkar (Editor)

Subscribe Us


Address


The Public Times
Ludhiana. 141001
Mobile: +91 9815102122 Email: thepublictimes.news@gmail.com
WhatsApp Us Whats App