ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਧੁੰਦ ਦਾ ਕਹਿਰ ਵੀ ਸ਼ੁਰੂ ਹੋ ਗਿਆ। ਮੰਗਲਵਾਰ ਨੂੰ ਇਲਾਕੇ 'ਚ ਪੈ ਰਹੀ ਸੰਘਣੀ ਧੁੰਦ ਦੌਰਾਨ ਚੰਡੀਗੜ੍ਹ-ਬਠਿੰਡਾ ਨੈਸ਼ਨਲ ਹਾਈਵੇਅ 'ਤੇ ਤੜਕਸਾਰ ਭਵਾਨੀਗੜ੍ਹ ਵਿਖੇ ਬਲਿਆਲ ਕੱਟ ਨਜ਼ਦੀਕ ਸੰਗਰੂਰ ਤੋਂ ਆ ਰਹੀ ਇਕ ਪੀ.ਆਰ.ਟੀ.ਸੀ ਬੱਸ ਤੇ ਮੁੱਖ ਸੜਕ ਤੋਂ ਸਰਵਿਸ ਲਾਈਨ ਨੂੰ ਮੁੜ ਰਹੇ ਡੀਏਪੀ ਖਾਦ ਦੇ ਭਰੇ ਇੱਕ ਟਰੱਕ-ਟਰਾਲੇ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ।ਦੋਵੇਂ ਵਾਹਨਾਂ ਦੇ ਟਕਰਾਉਣ ਮਗਰੋੰ ਜੋਰਦਾਰ ਧਮਾਕੇ ਦੀ ਆਵਾਜ਼ ਨਾਲ ਆਸਪਾਸ ਦੇ ਲੋਕ ਡਰ ਗਏ ਤੇ ਘਟਨਾ ਸਥਾਨ 'ਤੇ ਚੀਕ ਚਿਹਾੜਾ ਮੱਚ ਗਿਆ। ਸ਼ੁਰੂਆਤੀ ਜਾਣਕਾਰੀ ਅਨੁਸਾਰ ਉਕਤ ਹਾਦਸੇ ਵਿੱਚ ਬੱਸ ਕੰਡਕਟਰ ਸਮੇਤ ਅੱਧੀ ਦਰਜਨ ਦੇ ਕਰੀਬ ਮੁਸਾਫਰਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਜਦੋਂਕਿ ਕਿਸੇ ਵੀ ਜਾਨੀ ਨੁਕਸਾਨ ਤੋੰ ਬਚਾਅ ਹੋ ਗਿਆ। ਸਾਰੇ ਜਖ਼ਮੀਆਂ ਨੂੰ ਇਲਾਜ ਲਈ ਸ਼ਹਿਰ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਸੜਕ ਸੁਰੱਖਿਆ ਫੋਰਸ ਦੇ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਅਤੇ ਹੋਰ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ।
Accident On Chandigarh bathinda National Highway Due To Fog Half A Dozen Passengers Including Bus Conductor Injured
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)