ਫਿਰੋਜਪੁਰ ਮੁੱਖ ਮਾਰਗ ’ਤੇ ਸਥਿਤ ਹਵੇਲੀ ਨੇੜੇ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇਥੇ ਦੋ ਪੱਕੀਆਂ ਸਹੇਲੀਆਂ ਦੀ ਸੜਕ ਹਾਦਸੇ ਵਿਚ ਇਕੱਠਿਆਂ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਣ ਹੁਸਨਪ੍ਰੀਤ ਕੌਰ (18) ਪੁੱਤਰੀ ਗੁਰਦਿਆਲ ਸਿੰਘ ਅਤੇ ਉਸ ਦੀ ਸਹੇਲੀ ਮਨਵੀਰ ਕੌਰ (17) ਪੁੱਤਰੀ ਹਰਮੀਤ ਸਿੰਘ ਵਾਸੀ ਪਿੰਡ ਪਮਾਲ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਦੋਵੇਂ ਜੀਟੀਬੀ ਕਾਲਜ ਦਾਖਾ ਵਿਖੇ ਬੀਐੱਸਸੀ ਕੰਪਿਊਟਰ ਦਾ ਕੋਰਸ ਕਰਦੀਆਂ ਸਨ ਅਤੇ ਕਾਲਜ ਤੋਂ ਛੁੱਟੀ ਉਪਰੰਤ ਜਦੋਂ ਉਹ ਦੋਵੇਂ ਐਕਟਿਵਾ ’ਤੇ ਸਵਾਰ ਹੋ ਕੇ ਪਿੰਡ ਨੂੰ ਜਾ ਰਹੀਆਂ ਸਨ ਤਾਂ ਜਦੋਂ ਇਹ ਦੋਵੇਂ ਹਵੇਲੀ ਨੇੜੇ ਪੁੱਜੀਆਂ ਤਾਂ ਪਿੱਛੋਂ ਮੋਗਾ ਸਾਈਡ ਤੋਂ ਆ ਰਹੀ ਇੱਕ ਸਕਾਰਪੀਓ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਇਹ ਦੋਵੇਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ।
ਹਾਦਸੇ ਦੀ ਸੂਚਨਾ ਮਿਲਣ ਉਪਰੰਤ ਦਾਖਾ ਪੁਲਿਸ ਨੇ ਮੌਕੇ ’ਤੇ ਪੁੱਜਕੇ ਜ਼ਖ਼ਮੀ ਲੜਕੀਆਂ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਦਾਖਲ ਕਰਵਾਇਆ ਜਿਥੇ ਉਹ ਜਖ਼ਮਾਂ ਦੀ ਤਾਬ ਨਾ ਝੱਲਦੀਆਂ ਹੋਈਆਂ ਉਨ੍ਹਾਂ ਨੇ ਦਮ ਤੋੜ ਦਿੱਤਾ।
Two Close Friends Who Were Going To College Died In A Road Accident
Our endeavour at The Public Times is to present news as it unfolds, without biases and without colour. We are a dedicated team of journalists with long years of experience in various fields and our aim is to inform our readers about all major regional, national and international events 24/7. Our motto is news without frills.
Amarpreet Singh Makkar (Editor)